ਡਾਕਟਰ ਦੀਪ ਸਿੰਘ ਸੋਸ਼ਲ ਵਰਕਰ ਨੂੰ ਦਿਤਾ ਪ੍ਰਸ਼ੰਸਾ ਪੱਤਰ- ਸਰਦਾਰ ਮਨਦੀਪ ਸਿੰਘ ਸਿੱਧੂ ਡੀ. ਆਈ.  ਜੀ. (ਆਈ. ਪੀ. ਐਸ)

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 April, 2025, 04:15 PM

ਪਟਿਆਲਾ : ਹਰਿ ਸਹਾਏ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ । ਡਾਕਟਰ ਦੀਪ ਸਿੰਘ ਮੁੱਖ ਪ੍ਰਬੰਧਕ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਖੂਨਦਾਨ ਕੈਂਪ ਲਗਾਉਣੇ, ਲੋੜਵੰਦ ਮਰੀਜਾਂ ਨੂੰ ਫਰੀ ਦਵਾਈਆਂ ਵੰਡਣੀਆਂ, ਦਸਤਾਰ ਮੁਕਾਬਲੇ ਕਰਵਾਉਣੇ, ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਜਿਵੇਂ ਕੇ ਸਕੂਲਾਂ ਵਿਚ ਸੈਮੀਨਾਰ ਕਰਵਾਉਣੇ, ਮਾਂ ਬੋਲੀ ਦਿਵਸ ਮੌਕੇ ਸ਼ੁੱਧ ਲੇਖ ਲਿਖਣ ਮੁਕਾਬਲੇ ਕਰਵਾਉਣੇ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨੇ ਅਤੇ ਸਟੇਸ਼ਨਰੀ ਵੰਡਣੀ, ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਬੂਟ ਜੁਰਾਬਾਂ ਵੰਡਣੀਆਂ, ਨਸ਼ਾ ਵਿਰੋਧੀ ਮੁਹਿੰਮ ਚਲਾਉਣੀ, ਵੱਖ ਵੱਖ ਸਕੂਲਾਂ ਵਿਚ ਸ਼ੁੱਧ ਪਾਣੀ ਵਾਸਤੇ ਆਰ. ਓ. ਫਿਲਟਰ ਲਗਵਾਨੇ ।
ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੱਛਲੇ ਸਾਲ ਡਾਕਟਰ ਦੀਪ ਸਿੰਘ ਨੂੰ ਸਾਂਝ ਕੇਂਦਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ
ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਿੱਛਲੇ ਸਾਲ ਡਾਕਟਰ ਦੀਪ ਸਿੰਘ ਨੂੰ ਸਾਂਝ ਕੇਂਦਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਡਾਕਟਰ ਦੀਪ ਸਿੰਘ ਵਲੋਂ ਇਹ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ । ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਸਰਦਾਰ ਮਨਦੀਪ ਸਿੰਘ ਸਿੱਧੂ ਡੀ. ਆਈ.  ਜੀ (ਆਈ. ਪੀ. ਐਸ) ਪਟਿਆਲਾ ਵਲੋਂ ਅਤੇ ਸਰਦਾਰ ਲਾਭ ਸਿੰਘ ਸੁਪਰਡੈਂਟ ਵਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਅਤੇ ਡਾਕਟਰ ਦੀਪ ਸਿੰਘ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ।