ਜੰਗਲਾਤ ਕਰਮੀਆਂ ਵਲੋਂ ਵਣ ਭਵਨ ਅੱਗੇ ਗੇਟ ਰੈਲੀ ਕਰਕੇ ਅਗਲੇ ਸੰਘਰਸ਼ ਦੀ ਦਿੱਤੀ ਲਿਖਤੀ ਚਿਤਾਵਨੀ

ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਬੀਤੇ ਦਿਨ ਵਣ ਭਵਨ ਮੁਹਾਲੀ ਦੇ ਮੁੱਖ ਗੇਟ ਤੇ ਪ੍ਰਮੁੱਖ ਆਗੂਆਂ ਨੇ ਗੇਟ ਰੈਲੀ ਕਰਕੇ, ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਪ੍ਰਵੀਨ ਕੁਮਾਰ ਨੂੰ ਯਾਦ ਪੱਤਰ ਦੇ ਕੇ ਲਿਖਿਆ ਹੈ ਕਿ ਜੇਕਰ 20 ਅਪ੍ਰੈਲ ਤੱਕ ਵਣ ਮੰਤਰੀ ਨਾਲ ਮਿਤੀ 13 ਫਰਵਰੀ 2024 ਅਤੇ 18 ਫਰਵਰੀ 2025 ਨੂੰ ਹੋਈਆਂ ਮੀਟਿੰਗਾਂ ਵਿੱਚ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਵਣ ਭਵਨ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ।
ਚੌਥਾ ਦਰਜਾ ਮੁਲਾਜਮਾਂ ਮੰਗਾਂ ਵਿੱਚ ਸ਼ਾਮਲ ਹਨ
ਚੌਥਾ ਦਰਜਾ ਮੁਲਾਜਮਾਂ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਜੰਗਲਾਤ, ਜੰਗਲਾਤ ਨਿਗਮ, ਜੰਗਲੀ ਜੀਵ ਦੇ ਪ੍ਰਧਾਨ ਜਗਮੋਹਨ ਨੋਲੱਖਾ ਨੇ ਕਿਹਾ ਕਿ ਮੰਗਾਂ ਵਿੱਚ ਮੁੱਖ ਤੌਰ ਤੇ ਕਿ ਸਮੁੱਚੇ ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਸਾਲ 2011, 2015 ਅਤੇ 2016 ਦੀ ਪਾਲਿਸੀ ਅਨੁਸਾਰ ਕੀਤੀਆਂ ਜਾਣ, ਵਡੇਰੀ ਉਮਰ ਦਾ ਇਤਰਾਜ ਲਾਕੇ ਫਾਰਗ ਕੀਤੇ ਲੰਮੀਆਂ ਸੇਵਾਵਾਂ ਵਾਲੇ ਦਿਹਾੜੀਦਾਰ ਕਰਮੀਆਂ ਦੀ ਹਾਜਰੀਆਂ ਲਗਾ ਕੇ, ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਸੀਨੀਆਰਤਾ ਨੂੰ ਮੁੜ ਨਵਾਇਆ ਜਾਣ, ਸੇਵਾ ਨਿਵਰਤ ਕੀਤੇ ਗਏ ਦਿਹਾੜੀਦਾਰ ਕਰਮੀਆਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਗਰੈਜੂਟੀ ਐਕਟ 1972 ਅਨੁਸਾਰ ਗਰੈਚੂਟੀ, ਘੱਟੋ—ਘੱਟ ਪੈਨਸਨਾਂ ਤੇ ਹੋਰ ਲਾਭ ਜਾਰੀ ਕੀਤੇ ਜਾਣ, ਜੰਗਲਾਤ ਵਿਚਲੇ ਰਕਬੇ ਵਿੱਚ ਵਾਧਾ ਕੀਤਾ ਜਾਵੇ । ਜੰਗਲਾਤ ਨਿਗਮ ਪਟਿਆਲਾ ਵਿਚਲੇ 2001 ਵਿੱਚ ਸਰਕਾਰੀ ਕੰਮ ਦੌਰਾਨ ਦੁਰਘਟਨਾ ਵਿੱਚ ਮ੍ਰਿਤਕ ਡੇਲੀਵੇਜਿਜ਼ ਕਰਮੀਆਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਰੈਗੂਲਰ ਕੀਤਾ ਜਾਵੇ ਅਤੇ ਬਣਦੀ ਐਕਸਗ੍ਰੇਸ਼ੀਆ ਗ੍ਰਾਂਟ ਵੀ ਜਾਰੀ ਕੀਤੀ ਜਾਵੇ । ਕਾਮਿਆਂ ਨੂੰ ਮੌਸਮੀ ਵਰਦੀਆਂ ਤੇ ਕੰਮ ਕਰਨ ਵਾਲਾ ਸਮਾਨ ਜਾਰੀ ਕੀਤਾ ਜਾਵੇ। ਬਦਲਾ ਲਊ ਭਾਵਨਾ ਨਾਲ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਬਗਾਰ ਪ੍ਰਥਾ ਦਾ ਖਾਤਮਾ ਕੀਤਾ ਜਾਵੇ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ ।
ਗੇਟ ਰੈਲੀ ਵਿੱਚ ਹੋਰ ਹਾਜਰ ਸਨ ਆਗੂ
ਵਣ ਭਵਨ ਅੱਗੇ ਗੇਟ ਰੈਲੀ ਵਿੱਚ ਹੋਰ ਜ਼ੋ ਆਗੂ ਹਾਜਰ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਸੁਨੀਲ ਦੱਤ, ਚੰਦਨ ਭਾਨ ਜੰਗਲਾਤ ਕਾਰਪੋਰੇਸ਼ਨ, ਦਵਿੰਦਰ ਸਿੰਘ ਮਹੰਤ, ਭੀਮ ਸਿੰਘ, ਸ਼ਬਦਿਲ ਕੁਕੀ, ਪਾਲਾ, ਨਛੱਤਰ ਲਾਰੂਛ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਆਦਿ ਹਾਜਰ ਸਨ।
