ਅਮਰੀਕੀ ਕਾਲਜਾਂ ਦੇ ਕੈਂਪਸ ਐਕਟੀਵਿਜ਼ਮ ਯਾਨੀ ਕੈਂਪਸ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਵਿਦੇਸ਼ੀ ਵਿਦਿਆਰਥੀਆਂ ਦੇ -1 ਵੀਜ਼ੇ ਰੱਦ ਕਰਨ ਸਬੰਧੀ ਭੇਜੀ ਈਮੇਲ

ਅਮਰੀਕਾ : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ ਵਿਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਉਨ੍ਹਾਂ ਦੇ ਐਫ-1 ਵੀਜ਼ਾ ਯਾਨੀ ਕਿ ਵਿਦਿਆਰਥੀ ਵੀਜ਼ਾ ਰੱਦ ਕਰਨ ਸਬੰਧੀ ਇਕ ਈਮੇਲ ਪ੍ਰਾਪਤ ਹੋਈ ਹੈ । ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਮਾਰਚ ਦੇ ਆਖ਼ਰੀ ਹਫ਼ਤੇ ਭੇਜੀ ਗਈ ਹੈ । ਇਹ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਗਈ ਹੈ ਜੋ ਕੈਂਪਸ ਐਕਟੀਵਿਜ਼ਮ ਯਾਨੀ ਕੈਂਪਸ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ। ਰਿਪੋਰਟਾਂ ਦੇ ਅਨੁਸਾਰ, ਅਜਿਹੇ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭੇਜੇ ਗਏ ਹਨ, ਜੋ ਭਾਵੇਂ ਕੈਂਪਸ ਸਰਗਰਮੀ ਵਿਚ ਸ਼ਾਮਲ ਨਹੀਂ ਸਨ ਪਰ ਸੋਸ਼ਲ ਮੀਡੀਆ `ਤੇ `ਇਜ਼ਰਾਈਲ ਵਿਰੋਧੀ` ਪੋਸਟਾਂ ਨੂੰ ਸਾਂਝਾ, ਪਸੰਦ ਜਾਂ ਟਿੱਪਣੀ ਕਰਦੇ ਸਨ ।
ਈ-ਮੇਲ ਵਿਚ ਕਿਹਾ ਗਿਆ ਸੀ ਕਿ ਵਿਦਿਆਰਥੀਆਂ ਦੇ -1 ਵੀਜ਼ੇ ਰੱਦ ਕਰ ਦਿਤੇ ਗਏ ਹਨ
ਈ-ਮੇਲ ਵਿਚ ਕਿਹਾ ਗਿਆ ਸੀ ਕਿ ਵਿਦਿਆਰਥੀਆਂ ਦੇ -1 ਵੀਜ਼ੇ ਰੱਦ ਕਰ ਦਿਤੇ ਗਏ ਹਨ । ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦਿੰਦਿਆਂ ਅਪਣੇ ਆਪ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ । ਅਜਿਹਾ ਨਾ ਕਰਨ `ਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਵੀ ਦਿਤੀ ਗਈ ਹੈ । ਅਮਰੀਕੀ ਸਰਕਾਰ ਨਾਲ `ਕੈਚ ਐਂਡ ਰਿਵੋਕ` ਐਪ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਉ ਦੇ ਅਨੁਸਾਰ, 26 ਮਾਰਚ ਤਕ, 300 ਤੋਂ ਵੱਧ `ਹਮਾਸ-ਸਮਰਥਕ` ਵਿਦਿਆਰਥੀਆਂ ਦੇ -1 ਵੀਜ਼ੇ ਰੱਦ ਕਰ ਦਿਤੇ ਗਏ ਸਨ । ਇਸ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ ।
