ਅੰਮ੍ਰਿਤਸਰ ’ਚ ਫ਼ਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ’ਚ ਇਕ ਔਰਤ ਅਪਣੇ ਆਪ ਨੂੰ ਪੁਲਸ ਇੰਸਪੈਕਟਰ ਦੱਸ ਕੇ ਸਰਕਾਰੀ ਅਧਿਕਾਰੀਆਂ ਨੂੰ ਬਲੈਕਮੇਲ ਕਰਦੀ ਸੀ, ਜਿਸਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਕੌਰ ਨਾਮ ਦੀ ਇਸ ਔਰਤ ਨੇ ਇਕ ਫ਼ਰਜ਼ੀ ਪਛਾਣ ਪੱਤਰ ਵੀ ਬਣਵਾਇਆ ਸੀ, ਜਿਸਨੂੰ ਵੀ ਪੁਲਸ ਵਲੋਂ ਜ਼ਬਤ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਹੈਰਾਨੀਜਨਕ ਘਟਨਾਕ੍ਰਮ ਸਬੰਧੀ ਪੁਲਸ ਨੂੰ ਸਿ਼ਕਾਇਤ ਪ੍ਰਾਪਤ ਹੋਈ ਸੀ ਕਿ ਇਸ ਮਹਿਲਾ ਨੇ ਡੀ. ਸੀ. ਦਫ਼ਤਰ ਦੇ ਅਧਿਕਾਰੀਆਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ ।
ਫ਼ਰਜ਼ੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ
ਪੁਲਸ ਨੇ ਡੀ. ਸੀ. ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਦੀ ਸਿ਼ਕਾਇਤ `ਤੇ ਕਾਰਵਾਈ ਕਰਦਿਆਂ ਉਕਤ ਫ਼ਰਜ਼ੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਵੱਖ ਵੱਖ ਸੂਬਿਆਂ, ਜਿ਼ਲਿਆਂ, ਸ਼ਹਿਰਾਂ, ਕਸਬਿਆਂ ਆਦਿ ਵਿਖੇ ਕਈ ਵਿਅਕਤੀਆਂ ਵਲੋਂ ਅਜਿਹੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਖੀਰਕਾਰ ਅਜਿਹਾ ਕਰਨ ਵਾਲੇ ਲੋਕ ਪੁਲਸ ਦੇ ਅੜਿੱਕੇ ਆ ਹੀ ਜਾਂਦੇ ਹਨ ।
