ਐਨਫੋਰਸਮੈਂਟ ਨੇ ਰਾਣਾ ਗੁਰਜੀਤ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਜਲੰਧਰ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਜਲੰਧਰ ਦੇ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ ।ਦੱਸਣਯੋਗ ਹੈ ਕਿ ਇਹ ਕੰਪਨੀ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ, ਜਿਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹਨ। ਈ. ਡੀ ਮੁਤਾਬਕ ਇਹ ਕਾਰਵਾਈ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਚ 1999 ਦੀ ਧਾਰਾ 37 ਤਹਿਤ ਕੀਤੀ ਗਈ ਹੈ । ਈ. ਡੀ. ਮੁਤਾਬਕ ਇਸ ਕੰਪਨੀ ਨੇ ਫੇਮਾ, 1999 ਦੀ ਧਾਰਾ 4 ਦੀ ਉਲੰਘਣਾ ਕਰਦਿਆਂ ਵਿਦੇਸ਼ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ ਰੱਖੀ । ਈ. ਡੀ. ਨੇ ਰਾਣਾ ਸ਼ੂਗਰਜ਼ ਲਿਮਟਿਡ, ਇਸ ਦੇ ਪ੍ਰਮੋਟਰਾਂ, ਡਾਇਰੈਕਟਰਾਂ ਤੇ ਹੋਰ ਲੋਕਾਂ ਵਿਰੁਧ ਫੇਮਾ ਤਹਿਤ ਜਾਂਚ ਸ਼ੁਰੂ ਕੀਤੀ । ਜਾਂਚ ਗਲੋਬਲ ਡਿਪਾਜਟਰੀ ਰਸੀਦਾਂ ਜਾਰੀ ਕਰਨ ਤੇ ਉਨ੍ਹਾਂ ਦੀ ਪੂਰੀ ਰਕਮ ਉਦੇਸ਼ਤ ਮਕਸਦ ਲਈ ਨਾ ਵਰਤਣ ਦੇ ਮਾਮਲੇ ਵਿਚ ਕੀਤੀ ਗਈ ।
ਈ. ਡੀ. ਦੀ ਜਾਂਚ ’ਚ ਸਾਹਮਣੇ ਆਇਆ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਜੀ. ਜੀ. ਆਰ. ਦੀ ਪੂਰੀ ਰਕਮ ਭਾਰਤ ਨਹੀਂ ਲਿਆਂਦੀ ਤੇ 2.56 ਮਿਲੀਅਨ ਦੀ ਰਕਮ ਵਿਦੇਸ਼ ਵਿਚ ਹੀ ਰੱਖੀ
ਈ. ਡੀ. ਦੀ ਜਾਂਚ ’ਚ ਸਾਹਮਣੇ ਆਇਆ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਜੀ. ਜੀ. ਆਰ. ਦੀ ਪੂਰੀ ਰਕਮ ਭਾਰਤ ਨਹੀਂ ਲਿਆਂਦੀ ਤੇ 2.56 ਮਿਲੀਅਨ ਦੀ ਰਕਮ ਵਿਦੇਸ਼ ਵਿਚ ਹੀ ਰੱਖੀ, ਜੋ ਕਿ ਫੇਮਾ, 1999 ਦੀ ਧਾਰਾ 4 ਦੀ ਉਲੰਘਣਾ ਹੈ। ਈਡੀ ਵਲੋਂ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।ਦੋ ਮਹੀਨੇ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਰਾਣਾ ਗੁਰਜੀਤ ਸਿੰਘ ਦੇ ਘਰ ਤੇ ਟਿਕਾਣਿਆਂ ਉੱਤੇਛਾਪੇਮਾਰੀ ਕੀਤੀ ਸੀ। ਪਿਛਲੇ ਮਹੀਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵੀ 3.82 ਕਰੋੜ ਦੀ ਰਿਹਾਇਸ਼ੀ ਜਾਇਦਾਦ ਈ.ਡੀ. ਵਲੋਂ ਅਟੈਚ ਕੀਤੀ ਗਈ ਸੀ ।
