ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਕੀਤਾ ਟਿੱਪਰ ਡਰਾਈਵਰ ਵਿਰੁੱਧ ਤੇਜ ਰਫ਼ਤਾਰ ਤੇ ਲਾਪ੍ਰਵਾਹ ਨਾਲ ਟਿੱਪਰ ਲਿਆ ਕੇ ਕਾਰ ਵਿਚ ਮਾਰਨ ਦੇ ਦੋਸ਼ ਹੇਠ ਕੇਸ ਦਰਜ

ਪਟਿਆਲਾ : ਥਾਣਾ ਅਰਬਨ ਐਸਟੇਟ ਪਟਿਆਲਾ ਪੁਲਸ ਨੇ ਟਿੱਪਰ ਦੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ 281, 324 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਟਿੱਪਰ ਦਾ ਡਰਾਇਵਰ ਪਰਮਿੰਦਰ ਕੁਮਾਰ ਪੁੱਤਰ ਵਜੀਰ ਚੰਦ ਵਾਸੀ ਪਿੰਡ ਆਲਮਪੁਰ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੰਦੀਪ ਬਾਂਸਲ ਪੁੱਤਰ ਦਵਿੰਦਰ ਬਾਂਸਲ ਵਾਸੀ ਮਕਾਨ ਨੰ. 25/19 ਸੈਕਟਰ-67 ਗੁੜਗਾਉ ਹਰਿਆਣਾ ਨੇ ਦੱਸਿਆ ਕਿ 3 ਅਪੈ੍ਰਲ ਨੂੰ 12.00 ਪੀ. ਐਮ ਤੇ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਫੇਸ-3 ਅਰਬਨ ਅਸਟੇਟ ਪਟਿਆਲਾ ਦੀਆ ਲਾਈਟਾਂ ਕੋਲ ਖੜ੍ਹਾ ਸੀ ਤਾਂ ਉਕਤ ਟਿੱਪਰ ਦੇ ਡਰਾਈਵਰ ਨੇ ਆਪਣਾ ਟਿੱਪਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੀ ਕਾਰ ਵਿੱਚ ਮਾਰਿਆ, ਜਿਸ ਕਾਰਨ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
