ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਲਾਈਬ੍ਰੇਰੀ ਦੀ ਈ ਸਰੋਤਾ ਨੂੰ ੳਤਸਾਹਿਤ ਕਰਨ ਲਈ ਟ੍ਰੈਨਿੰਗ ਸੈਸ਼ਨ ਲਗਾਇਆ

ਪਟਿਆਲਾ : ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਅੱਜ ਈ-ਰਿਸੋਰਸਿਸ ਦੀ ਪਹੁੰਚ ਵਿਸ਼ੇ ਤੇ ਇਕ ਰੋਜ਼ਾ ਟ੍ਰੈਨਿੰਗ-ਸੈਮੀਨਾਰ ਕਰਵਾਇਆ ਗਿਆ । ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਵਾਇਆ ਇਹ ਟ੍ਰੈਨਿੰਗ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥਸਾਇੰਸਿਜ਼ (ਬੀ. ਐਫ. ਯੂ. ਐਚ. ਐਸ.) ਫ਼ਰੀਦਕੋਟ ਦੇ ਉਪ-ਕੁਲਪਤੀ (ਡਾ.) ਰਾਜੀਵ ਸੂਦ ਵਲੋਂ ਮਿਲੇ ਸਹਿਯੋਗ ਅਤੇ ਮਾਰਗ ਦਰਸ਼ਕ ਸਦਕਾ ਹੈਲਥਸਾਇੰਸਜ਼ ਲਾਇਬ੍ਰੇਰੀ ਨੈਟ ਵਰਕ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ । ਇਸ ਮੌਕੇ ਕਾਲਜ ਡਾਇਰੈਕਟਰ ਸ੍ਰੀਮਤੀ ਅਮਰਜੀਤ ਕੌਰ ਬਲੂਆਣਾ ਅਤੇ ਇੰਜ. ਦਮਨਪ੍ਰੀਤ ਸਿੰਘ ਨੇ ਸ੍ਰੀ ਲਖਪਤ ਸਿੰਘ, ਸ੍ਰੀ ਸੁਰੇਸ਼ ਕੁਮਾਰ ਅਤੇ ਆਏ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਸਵਾਗਤ ਕੀਤਾ ਜਿਸ ਵਿਚ ਕਰੀਬ 200 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ ।
ਪ੍ਰੋਗਰਾਮ ਦਾ ਮੁੱਖ ਟੀਚਾ ਹੈ ਤਕਨੀਕੀ ਸਿੱਖਿਆ ਦੇ ਕੇ ਨਰਸਿੰਗ ਦੇ ਪੱਧਰ ਨੂੰ ਉੱਚਾ ਚੁੱਕਣਾ
ਇਸ ਪ੍ਰੋਗਰਾਮ ਦਾ ਮੁੱਖ ਟੀਚਾ ਤਕਨੀਕੀ ਸਿੱਖਿਆ ਦੇ ਕੇ ਨਰਸਿੰਗ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ । ਇਸ ਵਿੱਚ ਨਵੀਆ ਐਪਲੀਕੈਸ਼ਨਸ ਨੂੰ ਜਿਵੇ ਕਿ EBSCO & MEDISYS EDUTECH ਬਾਰੇ ਸਮਝਾਇਆ ਕਿ ਕਿਵੇ ਇਸ ਨੂੰ ਵਰਤ ਕੇ ਨਵੇ ਤਰੀਕੇ ਨਾਲ ਅਸੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਦੇ ਹਾਂ । ਜੋ ਕਿ ਰਿਸ਼ਰਚ ਅਧਿਆਪਕਾ ਅਤੇ ਵਿਦਿਆਰਥੀਆ ਲਈ ਬਹੁਤ ਲਾਭਦਾਇਕ ਹੈ।ਇਸ ਟ੍ਰੈਨਿੰਗ ਸੇਸ਼ਨ ਨਾਲ ਨਰਸਿੰਗ ਵਿਦਿਾਰਥੀਆ ਵਿੱਚ ਨਵੇ ਤਰੀਕੇ ਨਾਲ ਪੜਨ ਦੀ ਰੁੱਚੀ ਵਧੇਗੀ ਜੋ ਕਿ ਭਵਿੱਖ ਵਿੱਚ ਵਧੀਆ ਨਰਸ ਬਣ ਕੇ ਸੇਵਾ ਕਰ ਸਕਣ। ਦੇ ਨਿਯੁਕਤ ਕੋਆਰਡੀਨੇਟਰ ਨੇ ਦੱਸਿਆ ਕਿ ਈ ਰਿਸੋਰਸਿਸ ਬਹੁਤ ਹੀ ਸਹਾਈ ਅਤੇ ਮੱਹਤਵਪੂਰਨ ਹਨ ਜੇ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਲੈਣੀ ਹੋਵੇ । ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆ ਨੇ ਕੁਈਜ ਕੌਪੀਟੀਸਨ ਵਿੱਚ ਹਿੱਸਾ ਲਿਆ ਉਨਾ ਨੂੰ ਵੀ ਓਭਸ਼ਛੌ ਵੱਲੋ ਇਨਾਮ ਦਿੱਤੇ ਗਏ ਅਤੇ ਕਾਲਜ ਵੱਲੋ ਇਸ ਸੈਮੀਨਾਰ ਦੇ ਟ੍ਰੇਨਰਾ, ਵੱਖ-ਵੱਖ ਕਾਲਜਾਂ ਤੋਂ ਆਏ ਫੇਕਲਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।
