ਵਿਰੋਧੀਆਂ ਨੂੰ ਦਿੱਤੇ ਮੁੱਖ ਮੰਤਰੀ ਮਾਨ ਨੇ ਠੋਕਵੇਂ ਜਵਾਬ

ਵਿਰੋਧੀਆਂ ਨੂੰ ਦਿੱਤੇ ਮੁੱਖ ਮੰਤਰੀ ਮਾਨ ਨੇ ਠੋਕਵੇਂ ਜਵਾਬ
ਚੰਡੀਗੜ੍ਹ, 30 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਦੇ ਮਾਮਲੇ ਵਿਚ ਕੱਚਾ ਸ਼ਬਦ ਹੀ ਕਰ ਦੇਣਾ ਹੈ। ਮਾਨ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪੱਕੇ ਕੀਤੇ ਹਨ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਵਿਰੋਧੀਆਂ ਦਾ ਤਾਂ ਕੰਮ ਹੀ ਹੈ ਹਰ ਕੰਮ ਦਾ ਵਿਰੋਧ ਕਰਨਾ। ਮਾਨ ਨੇ ਅੱਗੇ ਕਿਹਾ ਕਿ ਅਸੀ ਮੁਲਾਜ਼ਮ ਅਤੇ ਅਧਿਆਪਕ ਪੱਕੇ ਕੀਤੇ ਹਨ,ਜਿਵੇ ਵਿਰੋਧੀ ਸਵਾਲ ਚੁੱਕ ਰਹੇ ਹਨ ਉਸ ਹਿਸਾਬ ਨਾਲ ਕੀ ਹੁਣ ਸੀਮਿੰਟ ਲਾ ਕੇ ਪੱਕੇ ਕਰ ਦਈਏ।
ਖੇਡਾਂ ਬਾਰੇ ਸੀਐਮ ਮਾਨ ਨੇ ਕਿਹਾ ਕਿ ਆਸੀਂ ਖਿਡਾਰੀਆਂ ਨੂੰ ਪਹਿਲਾਂ ਹੀ ਖ਼ਰਚਾ ਦਿਆਂਗੇ ਤਾਂ ਜੋ ਉਹ ਪੂਰੀ ਤਆਰੀ ਕਰ ਕੇ ਸੋਨ ਤਮਗ਼ੇ ਜਿੱਤ ਕੇ ਲਿਆਉਣ।
ਮਾਨ ਨੇ ਅੱਗੇ ਕਿਹਾ ਕਿ ਆਸੀ ਹਰ ਖੇਤਰ ਵਿਚ ਪਾਲਸੀਆਂ ਲਿਆ ਰਹੇ ਹਾਂ। ਉਨ੍ਹਾਂ ਕਿਹਾ ਕਿ ਹੜ੍ਹ ਮਾਰੇ ਲੋਕਾਂ ਲਈ ਸਪੈਸ਼ਲ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਦਿਹਾੜੀਦਾਰ ਜਿਨਾਂ ਦੀਆਂ ਦਿਹਾੜੀਆਂ ਮਰੀਆਂ ਹਨ ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਡਰੋਨ ਸਬੰਧੀ ਬਣਾਈ ਜਾ ਰਹੀ ਨੀਤੀ ਬਾਰੇ ਵੀ ਕਿਹਾ ਕਿ ਹਰ ਡਰੋਨ ਦਰਜ ਕੀਤਾ ਜਾਵੇਗਾ ਤਾਂ ਪਤਾ ਲੱਗ ਸਕੇ ਕਿ ਡਰੋਨ ਕਿਸ ਦਾ ਹੈ ਯਾਨੀ ਕਿ ਰਜਿਸਟਡ ਕੀਤਾ ਜਾਵੇਗਾ।
