ਸਾਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦੈ : ਗੁਪਤਾ

ਦੁਆਰਾ: Punjab Bani ਪ੍ਰਕਾਸ਼ਿਤ :Monday, 24 March, 2025, 05:04 PM

ਪਟਿਆਲਾ :  ਸਮਾਜ ਸੇਵਕ ਪੁਨੀਤ ਗੁਪਤਾ ਦੇ ਪਿਤਾ ਜੀਵਨ ਗੁਪਤਾ ਨੇ ਪਿੰਗਲਵਾੜੇ ਵਿਖੇ ਜਾ ਕੇ ਮਰੀਜਾਂ ਨਾਲ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ਪਿੰਗਲਵਾੜੇ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਉਨ੍ਹਾਂ ਨੇ ਵਧਾਈ ਦਿੱਤੀ ।  ਇੱਥੇ ਇਹ ਦੱਸਣਯੋਗ ਹੈ ਕਿ ਪੁਨੀਤ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਜੀਵਨ ਲਾਲ ਗੁਪਤਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਕੰਮ ਕੀਤਾ ਜਾਂਦਾ ਹੈ ਅਤੇ ਹੋਰ ਆਪਣੇ ਪਰਿਵਾਰ ਦੇ ਮਹੱਵਪੂਰਨ ਦਿਨ ਵੀ ਲੋਕ ਕਰਕੇ ਹੀ ਮਨਾਉਂਦੇ ਹਨ ।

ਸਾਰਿਆਂ ਨਾਲ ਖੁਸ਼ੀ ਵੰਡ ਕੇ ਦੁਗਣੀ ਹੁੰਦੀ ਹੈ : ਪੁਨੀਤ ਗੁਪਤਾ 

ਇਸ ਵਿੱਚ ਪਿੰਗਲਵਾੜੇ ਦੇ ਮਰੀਜਾਂ ਤੋਂ ਇਲਾਵਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲੋੜਵੰਦ ਮਰੀਜਾਂ, ਥੈਲਾਸੀਮੀਆ ਪੀੜਤ ਬੱਚਿਆਂ ਦੀ ਮਦਦ ਕਰਨ ਤੋਂ ਇਲਾਵਾ ਵਾਤਾਵਰਣ ਦੇ ਖੇਤਰ ਵਿੱਚ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਰਿਫੈਲਕਟਰ ਆਦਿ ਲਗਾਉਂਦੇ ਹਨ । ਇਸ ਮੌਕੇ ਜੀਵਨ ਗੁਪਤਾ ਤੋਂ ਪੁਨੀਤ ਗੁਪਤਾ ਨੇ ਕਿਹਾ ਕਿ ਸਾਰਿਆਂ ਨਾਲ ਖੁਸ਼ੀ ਵੰਡ ਕੇ ਦੁਗਣੀ ਹੁੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾਈਏ ।