ਪੁਲਸ ਡੀ. ਏ. ਵੀ. ਪਬਲਿਕ ਸਕੂਲ ਵਿੱਚ ਰਾਈਫਲ ਸ਼ੂਟਿੰਗ, ਆਰਚਰੀ ਅਤੇ ਕ੍ਰਾਸਬੋ ਟਰਾਇਲਸ ਦਾ ਆਯੋਜਨ

ਪਟਿਆਲਾ : ਪੁਲਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਦਾ ਪਹਿਲਾ ਉਦੇਸ਼ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨਾ ਹੈ । ਬੱਚਿਆਂ ਦੇ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਖੇਡਾਂ ਵਿੱਚ ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਰਾਜਵੰਤ ਸਿੰਘ ਜੀ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਿਆ । ਅੱਜ ਉਹਨਾਂ ਨੇ ਸਕੂਲ ਦੇ ਵਿੱਚ ਰਾਈਫਲ ਸ਼ੂਟਿੰਗ ਆਰਚਰੀ ਅਤੇ ਕ੍ਰਾਸਬੋ ਟਰਾਇਲਸ ਦਾ ਆਯੋਜਨ ਕੀਤਾ ।
ਸਕੂਲ ਵਿੱਚ ਕਰਵਾਇਆ ਗਿਆ ਸੀ ਪਹਿਲਾਂ ਹੀ ਸ਼ੂਟਿੰਗ ਰੇਂਜ ਦਾ ਨਿਰਮਾਣ
ਸਕੂਲ ਵਿੱਚ ਸ਼ੂਟਿੰਗ ਰੇਂਜ ਦਾ ਨਿਰਮਾਣ ਪਹਿਲਾਂ ਹੀ ਕਰਵਾਇਆ ਗਿਆ ਸੀ । ਸਕੂਲ ਵਿੱਚ ਬਣਾਏ ਗਏ ਸ਼ੂਟਿੰਗ ਰੇਂਜ ਵਿੱਚ ਵੈਸਟ ਸ਼ੂਟਿੰਗ ਅਕੈਡਮੀ ਦੇ ਸੰਸਥਾਪਕ ਸ੍ਰੀ ਪਰਵੇਜ਼ ਜੋਸ਼ੀ ਜੀ ਦੇ ਨੇਤਰਤਵ ਵਿੱਚ ਟਰਾਇਲ ਕਰਵਾਏ ਗਏ । ਸ੍ਰੀ ਪ੍ਰਵੇਜ਼ ਜੋਸ਼ੀ ਜੀ ਅੰਤਰਰਾਸ਼ਟਰੀ ਸਤਰ ਵਿੱਚ ਕ੍ਰਾਸਵੋ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸਵਰਨ ਪਦਕ ਦੇ ਵਿਜੇਤਾ ਰਹੇ ਹਨ । ਉਹ ਭਾਰਤ ਵਿੱਚ ਪਰੰਪਰਿਕ ਤੀਰਅੰਦਾਜੀ ਦੇ ਸੰਸਥਾਪਕ ਹਨ, ਅਤੇ ਪਾਰੰਪਰਿਕ ਤੀਰ ਅੰਦਾਜੀ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਸਤਰ ਤੇ ਸੋਨ ਪਦਕ ਜਿੱਤਿਆ ਹੈ । ਉਹਨਾਂ ਨੇ ਸੱਤ ਵਾਰ ਕਰਾਟੇ ਵਿੱਚ ਰਾਸ਼ਟਰੀ ਸਵਰਨ ਪਦਕ ਜਿਤਿਆ ਹੈ । ਸਾਲ 2015 ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਬੈਂਚ ਰੈਸਟ ਸ਼ੂਟਿੰਗ ਵਰਡ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਉਹ ਪਹਿਲੇ ਭਾਰਤੀ ਸਨ ।
ਖੇਡਾਂ ਦੇ ਕੋਚਾਂ ਨੇ ਵਿਦਿਆਰਥੀਆਂ ਨੂੰ ਖੇਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ
ਇਸ ਨਾਲ ਹੀ ਉਹ ਭਾਰਤ ਵਿੱਚ ਬੈਂਚਰਸ ਸ਼ੂਟਿੰਗ ਦੇ ਸੰਸਥਾਪਕ ਵੀ ਹਨ ਸਾਲ 2023 ਵਿੱਚ ਉਹਨਾਂ ਨੇ ਲਾਰਾ ਦੱਤਾ ਤੋਂ ਬੈਸਟ ਸ਼ੂਟਿੰਗ ਕੋਚ ਪੁਰਸਕਾਰ ਪ੍ਰਾਪਤ ਕੀਤਾ । ਉਹ ਵਰਡ ਕ੍ਰਾਸਬੋ ਸੂਟਿੰਗ ਐਸੋਸੀਏਸ਼ਨ ਦੇ ਪਹਿਲੇ ਭਾਰਤੀ ਜੱਜ ਹਨ । ਉਹਨਾਂ ਦੀਆਂ ਉਪਲਬਧੀਆਂ ਦੇ ਲਈ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ । ਵਿਦਿਆਰਥੀਆਂ ਨੂੰ ਇਨਾ ਖੇਲਾਂ ਬਾਰੇ ਜਾਣਕਾਰੀ ਦੇਣ ਲਈ ਇਹਨਾਂ ਖੇਡਾਂ ਦੇ ਕੋਚ ਸਕੂਲ ਵਿੱਚ ਆਏ । ਇਸ ਅਭਿਆਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਹਨਾਂ ਖੇਡਾਂ ਦੇ ਕੋਚਾਂ ਨੇ ਵਿਦਿਆਰਥੀਆਂ ਨੂੰ ਖੇਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਹਨਾਂ ਤੋਂ ਹੋਣ ਵਾਲੇ ਲਾਭ ਬਾਰੇ ਮਾਰਗਦਰਸ਼ਨ ਕੀਤਾ ।
ਖੇਡਾਂ ਦੇ ਦੁਆਰਾ ਤਨਾਵ ਦੂਰ ਕਰਕੇ ਆਪਣੇ ਲਕਸ਼ ਤੇ ਧਿਆਨ ਕੇਂਦਰਿਤ ਕਰਨ ਦੀ ਤਾਕਤ ਵਧਦੀ ਹੈ
ਡੀ. ਐਸ. ਪੀ. (ਹੈਡ ਕੁਆਰਟਰ) ਪਟਿਆਲਾ ਸ਼੍ਰੀਮਤੀ ਨੇਹਾ ਅਗਰਵਾਲ ਜੀ ਵੀ ਇਸ ਮੌਕੇ ਤੇ ਮੌਜੂਦ ਸਨ । ਉਹਨਾਂ ਨੇ ਕਿਹਾ ਕਿ ਖੇਡਾਂ ਦੇ ਦੁਆਰਾ ਤਨਾਵ ਦੂਰ ਕਰਕੇ ਆਪਣੇ ਲਕਸ਼ ਤੇ ਧਿਆਨ ਕੇਂਦਰਿਤ ਕਰਨ ਦੀ ਤਾਕਤ ਵਧਦੀ ਹੈ । ਸਾਰੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਭਾਗ ਜਰੂਰ ਲੈਣਾ ਚਾਹੀਦਾ ਹੈ । ਮੁੱਖ ਅਧਿਆਪਕ ਸਰਦਾਰ ਰਾਜਵੰਤ ਸਿੰਘ ਜੀ ਨੇ ਪ੍ਰਵੇਜ਼ ਜੋਸ਼ੀ ਜੀ ਅਤੇ ਉਹਨਾਂ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ । ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ ।
