ਪੰਜਾਬ ਸਰਕਾਰ ਕੇਂਦਰ ਦੀ ਕਠਪੁਤਲੀ ਬਣ ਕਰ ਰਹੀ ਹੈ ਕੰਮ : ਵਿਸ਼ਨੂੰ ਸ਼ਰਮਾ

ਪਟਿਆਲਾ : ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਮੌਜੂਦਾ ਸਮੇਂ ਅੰਦਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕਠਪੁਤਲੀ ਬਣਕੇ ਕੰਮ ਕਰ ਰਹੀ ਹੈ ਅਤੇ ਉਸਦੇ ਰਾਹਾਂ ਉਪਰ ਚਲਦੇ ਹੋਏ ਕਿਸਾਂਨਾਂ ਉਪਰ ਅਤਿਆਚਾਰ ਕਰ ਰਹੀ ਹੈ ।
ਕਿਸਾਨਾ ਨਾਲ ਕੀਤੇ ਧੋਖੇ ਕਾਰਨ ਮਾਨ ਸਰਕਾਰ ਪੂਰੀ ਤਰ੍ਹਾ ਲੋਕਾਂ ਦੇ ਮਨਾਂ ਤੋਂ ਉਤਰ ਚੁਕੀ ਹੈ
ਉਨਾ ਕਿਹਾ ਕਿ ਬੀਤੇ ਦਿਨੀ ਮਾਨ ਸਰਕਾਰ ਵੱਲੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਉਪਰ ਕੀਤੇ ਗਏ ਜਬਰ ਕਾਰਨ ਅੱਜ ਹਰ ਪਾਸਿਓ ਉਸਦੀ ਨਿੰਦਾ ਹੋ ਰਹੀ ਹੈ, ਇਸ ਲਈ ਕਿਸਾਨਾ ਨਾਲ ਕੀਤੇ ਧੋਖੇ ਕਾਰਨ ਮਾਨ ਸਰਕਾਰ ਪੂਰੀ ਤਰ੍ਹਾ ਲੋਕਾਂ ਦੇ ਮਨਾਂ ਤੋਂ ਉਤਰ ਚੁਕੀ ਹੈ ਤੇ ਲੋਕ ਇਸਦਾ ਜਵਾਬ ਅਗਾਮੀ ਸਮੇਂ ਦੌਰਾਨ ਦੇਣਗੇ । ਉਨ੍ਹਾ ਕਿਹਾ ਕਿ ਜਦੋਂ ਕਿਸਾਨ ਸ਼ਾਂਤੀ ਪੂਰਵਕ ਢੰਗ ਨਾਲ ਆਪਣੇ ਹੱਕ ਮੰਗ ਰਹੇ ਸਨ ਤਾਂ ਸਰਕਾਰ ਵੱਲੋ ਉਨਾਂ ਨਾਲ ਧਕਾ ਕੀਤਾ ਗਿਆ ਹੈ, ਇਸ ਲਈ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ । ਉਨਾ ਕਿਹਾ ਕਿ ਕਾਂਗਰਸ ਪਾਰਟੀ ਇੱਕ ਇਤਿਹਾਸਕ ਪਾਰਟੀ ਹੈ, ਜਿਸਨੇ ਹਮੇਸ਼ਾ ਦੇਸ਼ ਲਈ ਤਰੱਕੀ ਦੇ ਰਾਹ ਖੋਲੇ ਹਨ ਅਤੇ ਅੱਜ ਵੀ ਦੇਸ਼ ਦੇ ਲੋਕਾਂ ਲਈ ਕਾਂਗਰਸ ਵੱਲੋ ਕੰਮ ਕੀਤਾ ਜਾ ਰਿਹਾ ਹੈ ।
ਕਾਂਗਰਸ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ
ਉਨਾ ਆਖਿਆ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ, ਜਿਸਨੂੰ ਹਮੇਸ਼ਾ ਹੀ ਲੋਕਾਂ ਨੇ ਸਮੇਂ ਸਮੇ ਸਿਰ ਆਪਣਾ ਸਾਥ ਵੋਟਾਂ ਪਾ ਕੇ ਦਿੱਤਾ ਹੈ ਅਤੇ ਅੱਜ ਵੀ ਲੋਕਾਂ ਵੱਲੋ ਪਾਰਟੀ ਨੂੰ ਮਜਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਡਟਕੇ ਖੜੀ ਹੈ, ਜਦੋ ਤੱਕ ਉਨ੍ਹਾ ਦੇ ਹੱਕ ਉਨਾ ਨੂੰ ਨਹੀ ਮਿਲ ਜਾਂਦੇ ਸੰਘਰਸ਼ ਜਾਰੀ ਰਹੇਗਾ ਤੇ ਕਾਂਗਰਸ ਦਾ ਸਹਿਯੋਗ ਕਿਸਾਨਾਂ ਦੇ ਨਾਲ ਰਹੇਗਾ ।
