ਪੁਲਸ ਹਿਰਾਸਤ 'ਚ ਕਿਸਾਨ ਨੇਤਾ ਜਗਜੀਤ ਡਲੇਵਾਲ ਦਾ ਮਰਨ ਵਰਤ 119ਵੇ ਦਿਨ 'ਚ : ਡਲੇਵਾਲ ਨੂੰ ਨਿੱਜੀ ਹਸਪਤਾਲ 'ਚ ਕਰਵਾਇਆ ਦਾਖਲ

ਦੁਆਰਾ: Punjab Bani ਪ੍ਰਕਾਸ਼ਿਤ :Monday, 24 March, 2025, 12:37 PM

ਪਟਿਆਲਾ : ਪੁਲਸ ਦੀ ਗ੍ਰਿਫਤ ਵਿੱਚ ਕਿਸਾਨਾਂ, ਮਜ਼ਦੂਰਾਂ ਦੀਆ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 119ਵੇਂ ਦਿਨ ਵੀ ਜਾਰੀ ਰਿਹਾ । ਇਸ ਤੋ ਇਲਾਵਾ ਉਨਾ 19 ਮਾਰਚ ਦੀ ਸ਼ਾਮ ਤੋਂ ਸਰਕਾਰੀ ਜਬਰ ਵਿਰੁੱਧ ਪਾਣੀ ਪੀਣਾ ਵੀ ਬੰਦ ਕੀਤਾ ਹੋਇਆ ਹੈ । ਜਿਕਰਯੋਗ ਹੈ ਕਿ ਜਗਜੀਤ ਡਲੇਵਾਲ ਨੂੰ ਪਾਣੀ ਨਾ ਪੀਣ ਕਾਰਨ ਪਟਿਆਲਾ ਦੇ ਇਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ

ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਦੋਨਾਂ ਫੋਰਮਾਂ ਵੱਲੋਂ ਮੋਰਚਿਆਂ ਉੱਪਰ ਸ਼ਹੀਦੀ ਦਿਹਾੜਾ ਮਨਾਉਣ ਦੇ ਪ੍ਰੋਗਰਾਮ ਉਲੀਕੇ ਗਏ ਸਨ, ਜਿੱਥੇ ਕਿਸਾਨਾਂ ਵੱਲੋਂ ਸ਼ਹੀਦਾਂ ਨੂੰ ਅੱਜ ਦੇ ਦਿਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣੇ ਸਨ ਪ੍ਰੰਤੁ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਵੀ ਚਕਣਾਚੂਰ ਕੀਤਾ ਗਿਆ ।

ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ
ਬਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਅਤੇ ਟਰੈਕਟਰ ਆਪ ਦੇ ਵਿਧਾਇਕ ਦੀ ਸ਼ੈਹ ਉੱਪਰ ਉਸ ਦੇ ਹਮਾਇਤੀਆਂ ਦੇ ਘਰਾਂ ਵਿੱਚੋਂ ਮਿਲ ਰਹੇ ਹਨ। ਬਾਰਡਰਾਂ ਉੱਪਰ ਭਾਰੀ ਪੁਲਸ ਫੋਰਸ ਤੈਨਾਤ ਕਰਕੇ ਜਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਸੀ ਅਤੇ ਜਿਸ ਤੋਂ ਬਾਅਦ ਉਹ ਸਾਰਾ ਸਮਾਨ ਪੁਲਸ ਦੀ ਨਿਗਰਾਨੀ ਵਿੱਚ ਹੀ ਚੋਰੀ ਹੋਇਆ ਹੈ ਅਤੇ ਪੁਲਸ ਵੱਲੋਂ ਹੀ ਆਮ ਲੋਕਾਂ ਨੂੰ ਕੁੱਝ ਪੈਸਿਆਂ ਵਿੱਚ ਵੇਚਿਆ ਗਿਆ ਅਤੇ ਆਪ ਦੇ ਹਮਾਇਤੀਆਂ ਦੇ ਘਰਾਂ ਦੇ ਵਿੱਚ ਹੀ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਬਾਕੀ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਗਾਇਬ ਹੋਇਆ ਕੀਮਤੀ ਸਮਾਨ ਫਰਿਜ, ਕੂਲਰ, ਏ. ਸੀ., ਇਨਵਾਈਟਰ, ਮੰਜੇ ਬਿਸਤਰੇ, ਗੈਸ ਸਿਲੰਡਰ, ਐਲ. ਈ. ਡੀ. ਆਦਿ ਲੱਖਾਂ ਰੁਪਏ ਦਾ ਸਾਮਾਨ ਵੀ ਹੋਵੇਗਾ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਇਹ ਨਾਂ ਸੋਚੇ ਕਿ ਮੋਰਚਾ ਖਤਮ ਹੋ ਗਿਆ ਹੈ ਆਪਣੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ ।