ਪੰਜਾਬ ਸਰਕਾਰ ਦੇ ਰਾਜ ਅੰਦਰ ਅੱਜ ਹਰ ਵਰਗ ਨਿਰਾਸ਼ : ਹਰਦਿਆਲ ਕੰਬੋਜ

ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਅੱਜ ਪੰਜਾਬ ਸਰਕਾਰ ਦੇ ਰਾਜ ਅੰਦਰ ਹਰ ਵਰਗ ਪੂਰੀ ਤਰ੍ਹਾ ਜਿਥੇ ਨਿਰਾਸ਼ ਹੈ, ਉੱਥੇ ਕਿਸਾਨ, ਮਜਦੂਰ, ਵਪਾਰੀ ਤੇ ਆਮ ਜਨਤਾ ਕੁਰਲਾ ਰਹੀ ਹੈ। ਉਨਾ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।
ਕਿਸਾਨ, ਮਜਦੂਰ, ਵਪਾਰੀ ਤੇ ਆਮ ਜਨਤਾ ਰਹੀ ਹੈ ਕੁਰਲਾ
ਹਰਦਿਆਲ ਕੰਬੋਜ ਨੇ ਆਖਿਆ ਕਿ ਜਿਥੇ ਪੰਜਾਬ ਦਾ ਵਿਕਾਸ ਪੁਰੀ ਤਰ੍ਹਾਂ ਰੁਕਿਆ ਪਿਆ ਹੈ, ਉੱਥੇ ਪਿਛਲੇ ਸਮੇਂ ਤੋਂ ਹਲਕਾ ਰਾਜਪੁਰਾ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਲੋਕ ਬੇਹਦ ਦੁਖੀ ਹਨ । ਉਨਾ ਆਖਿਆ ਕਿ ਪੰਜ ਸਾਲਾਂ ਅੰਦਰ ਕਾਂਗਰਸ ਵੇਲੇ ਅਸੀ ਇਨਾ ਵਿਕਾਸ ਕਰਵਾਇਆ ਕਿ ਕੇਂਦਰ ਸਰਕਾਰ ਵਲੋ ਸਾਡੀ ਬਲਾਕ ਸੰਮਤੀਆਂ ਅਤੇ ਨਗਰ ਕੌਂਸਲ ਨੂੰ ਤਿੰਨ ਵਿਸ਼ੇਸ਼ ਐਵਾਰਡ ਵਿਕਾਸ ਲਈ ਦਿਤੇ ਗਏ। ਅਸੀ ਸੜਕਾਂ ਬਣਵਾਈਆਂ, ਖੇਡ ਗਰਾਊਂ, ਕਮਿਯੂਨਿਟੀ ਸੈਂਟਰ ਬਣਵਾਏ, 9 ਪੁਲ ਬਣਵਾਏ ਅਤੇ ਕਰੋੜਾਂ ਰੁਪਏ ਦੇ ਕੰਮ ਹਲਕਾ ਰਾਜਪੁਰਾ ਅੰਦਰ ਹੋਏ ਪਰ ਅੱਜ ਸਿਰਫ ਗੱਲਾਂ ਵਿਚ ਵਿਕਾਸ ਹੋ ਰਿਹਾ ਹੈ ।
ਲੋਕ ਕਰ ਰਹੇ ਹਨ ਕਾਂਗਰਸ ਦੇ ਸਮੇਂ ਅੰਦਰ ਕਰਵਾਏ ਵਿਕਾਸ ਕਾਰਜਾਂ ਨੂੰ ਯਾਦ
ਹਰਦਿਆਲ ਕੰਬੋਜ ਨੇ ਆਖਿਆ ਕਿ ਇਸ ਸਮੇ ਲਾ ਐਂਡ ਆਰਡਰ ਦੀ ਸਥਿਤੀ ਬੇਹਦ ਚਿੰਤਾਜਨਕ ਹੈ, ਹਰ ਥਾਂ ਸਨੈਚਿੰਗ ਹੋ ਰਹੀ ਹੈ, ਪੁਲਸ ਕੁੰਭਕਰਨੀ ਨੀਦ ਸੁਤੀ ਹੈ । ਉਨ੍ਹਾ ਆਖਿਆ ਕਿ ਲੋਕ ਤਰਾਹ ਤਰਾਹ ਕਰ ਰਹੇ ਹਨ । ਦੂਸਰੇ ਪਾਸੇ ਸਰਕਾਰ ਵਨੋ ਕਿਸਾਨਾ ਉਪਰ ਅਤਿਆਚਾਰ ਕੀਤਾ ਜਾ ਰਿਹਾ ਹੈ, ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਘਟ ਹੈ । ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਕਰਪਸ਼ਨ ਦਾ ਬੋਲਬਾਲਾ ਹੈ ਅਤੇ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਹੋਏ ਪਏ ਹਨ, ਜਦੋਂ ਕਿ ਆਪ ਪਾਰਟੀ ਦੇ ਨੇਤਾ ਹੱਥ ‘ਤੇ ਹੱਥ ਧਰਕੇ ਬੈਠੇ ਹਨ । ਉਨ੍ਹਾ ਕਿਹਾ ਕਿ ਲੋਕਾਂ ਦਾ ਝੁਕਾਅ ਪੂਰੀ ਤਰ੍ਹਾਂ ਕਾਂਗਰਸ ਵੱਲ ਹੋਇਆ ਪਿਆ ਹੈ । ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜਾਬ ਦੇ ਲੋਕ ਇਹ ਸਮਝ ਚੁਕੇ ਹਨ ਕਿ ਮੌਜੂਦਾ ਸਰਕਾਰ ਲੋਕਾਂ ਦਾ ਕੁੱਝ ਵੀ ਸੰਵਾਰ ਨਹੀ ਸਕਦੀ ਹੈ । ਉਨਾ ਆਖਿਆ ਕਿ ਪੰਜਾਬ ਦਾ ਭਵਿਖ ਸਿਰਫ ਤੇ ਸਿਰਫ ਕਾਂਗਰਸ ਦੇ ਹਥਾਂ ਵਿਚ ਸੁਰਖਿਅਤ ਹੈ । ਉਨ੍ਹਾ ਆਖਿਆ ਕਿ ਕਾਂਗਰਸ ਹੀ ਪੰਜਾਬ ਨੂੰ ਸਹੀ ਸੇਧ ਦੇ ਸਕਦੀ ਹੈ ਤੇ ਪੰਜਾਬ ਨੂੰ ਸਵਰਗ ਬਣਾ ਸਕਦੀ ਹੈ ।
