ਸ਼ੋਮਣੀ ਅਕਾਲੀ ਦਲ ਬਾਦਲ ਦਿਨੋ ਦਿਨ ਮਜਬੂਤੀ ਵੱਲ ਵਧ ਰਿਹਾ ਹੈ : ਜਸਪਾਲ ਬਿੱਟੂ ਚੱਠਾ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਗਾਮੀ ਸਮੇਂ ਅੰਦਰ ਪੂਰੀ ਮਜਬੂਤੀ ਨਾਲ ਸਾਹਮਣੇ ਆਵੇਗਾ। ਉਨਾ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਦੀ ਭਰਤੀ ਮੁਹਿੰਮ ਵਿਚ ਸਮੂਲੀਅਤ ਕਰ ਰਹੇ ਹਨ । ਜਸਪਾਲ ਬਿੱਟੂ ਚੱਠਾ ਨੇ ਸਮੁਚੇ ਨੇਤਾਵਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਮੰਚ ਉਪਰ ਇੱਕਠਾ ਹੋਣਤਾਂ ਜੋ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕੇ ਅਤੇ ਲੋਕਾਂ ਲਈ ਸਹੀ ਸ਼ਬਦਾਂ ਵਿਚ ਵਿਕਾਸ ਕਰਵਾਇਆ ਜਾ ਸਕੇ । ਉਨ੍ਹਾ ਕਿਹਾ ਕਿ ਅੱਜ ਦੇ ਸਮੇਂ ਹਾਲਾਤ ਇਹ ਹਨ ਕਿ ਨਾ ਤਾਂ ਲੋਕਾਂ ਦੀ ਕੋਈ ਸੁਣਵਾਈ ਹੋ ਰਹੀ ਹੈ ਅਤੇ ਨਾ ਹੀ ਲੋਕਾਂ ਲਈ ਕਿਸੇ ਤਰ੍ਹਾ ਦਾ ਕੋਈ ਵਿਕਾਸ ਕਾਰਜ ਹੋ ਰਿਹਾ ਹੈ ।
ਪੰਜਾਬ ਸਰਕਾਰ ਵਲੋ ਕੇਂਦਰ ਦੇ ਰਾਹਾਂ ਉਪਰ ਚਲਦਿਆਂ ਕਿਸਾਨਾਂ ਉਪਰ ਜਿਸ ਤਰ੍ਹਾ ਤਸੱਦਦ ਕੀਤਾ ਗਿਆ ਹੈ
ਬਿੱਟੂ ਚੱਠਾ ਨੇ ਆਖਿਆ ਕਿ ਬੀਤੇ ਦਿਨੀ ਪੰਜਾਬ ਸਰਕਾਰ ਵਲੋ ਕੇਂਦਰ ਦੇ ਰਾਹਾਂ ਉਪਰ ਚਲਦਿਆਂ ਕਿਸਾਨਾਂ ਉਪਰ ਜਿਸ ਤਰ੍ਹਾ ਤਸੱਦਦ ਕੀਤਾ ਗਿਆ ਹੈ, ਉਸਦੀ ਜਿੰਨੀ ਨਿੰਦਾ ਕੀਤੀ ਜਾਵੇ ਘਟ ਹੈ। ਉਨਾ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾ ਦੀ ਤੁਰੰਤ ਬਾਂਹ ਫੜਨ ਤੇ ਉਨ੍ਹਾ ਦੀਆਂ ਮੰਗਾਂ ਦਾ ਨਿਪਟਾਰਾ ਕਰਨ । ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਹੋਣ ਤੱਕ ਇਸ ਸੰਘਰਸ਼ ਵਿਚ ਉਨਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਾ ਹੈ ।
