ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ

ਪਟਿਆਲਾ, 26 ਮਾਰਚ : ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਇੰਟਰ-ਹੋਸਟਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਹ ਗਤੀਵਿਧੀ ‘ਨਸ਼ਾ ਮੁਕਤ ਭਾਰਤ ਅਭਿਆਨ’ ਲੜੀ ਤਹਿਤ ਕਰਵਾਈ ਜਾ ਰਹੀ ਹੈ । ਇਸ ਤਿੰਨ ਦਿਨਾ ਟੂਰਨਾਮੈਂਟ ਦੇ ਆਖ਼ਰੀ ਦਿਨ 26 ਮਾਰਚ ਨੂੰ ਇਨਾਮ ਵੰਡੇ ਜਾਣੇ ਹਨ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।
ਨੌਜਵਾਨ ਵਿਦਿਆਰਥੀਆਂ ਦਾ ਖੇਡਾਂ ਜਿਹੇ ਖੇਤਰ ਨਾਲ਼ ਜੁੜਨਾ ਜਿੱਥੇ ਉਨ੍ਹਾਂ ਨੂੰ ਤੰਦਰੁਸਤ ਰਖਦਾ ਹੈ
ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦਾ ਖੇਡਾਂ ਜਿਹੇ ਖੇਤਰ ਨਾਲ਼ ਜੁੜਨਾ ਜਿੱਥੇ ਉਨ੍ਹਾਂ ਨੂੰ ਤੰਦਰੁਸਤ ਰਖਦਾ ਹੈ ਉੱਥੇ ਹੀ ਨਸ਼ੇ ਵਰਗੀਆਂ ਅਲ੍ਹਾਮਤਾਂ ਤੋਂ ਵੀ ਦੂਰ ਰਖਦਾ ਹੈ । ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਅਤੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਵੱਲੋਂ ‘ਨਸ਼ਾ ਮੁਕਤ ਭਾਰਤ ਅਭਿਆਨ’ ਬਾਰੇ ਗੱਲ ਕਰਦਿਆਂ ਇਸ ਦੇ ਮਨੋਰਥ ਬਾਰੇ ਦੱਸਿਆ । ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਹੋਸਟਲਾਂ ਦੇ ਵਾਰਡਨਾਂ ਨੇ ਸ਼ਿਰਕਤ ਕੀਤੀ ।
