ਵਿਧਾਇਕ ਦੇਵ ਮਾਨ ਨੇ ਮੁਨੀਸ਼ ਸਿਸੋਦੀਆ ਦਾ ਪੰਜਾਬ ਪੁੱਜਣ ਤੇ ਕੀਤਾ ਨਿੱਘਾ ਸਵਾਗਤ

ਨਾਭਾ : ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਸੀ ਅੱਜ ਮੋਹਾਲੀ ਏਅਰਪੋਰਟ ਪੁੱਜਣ ਤੇ ਮੁਨੀਸ਼ ਸਿਸੋਦੀਆ ਦਾ ਗੁਰਦੇਵ ਸਿੰਘ ਦੇਵ ਮਾਨ ਐਮ. ਐਲ. ਏ. ਨਾਭਾ ਵੱਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਵਿਧਾਇਕ ਦੇਵ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਇਸ ਦੇ ਨਾਲ ਨਾਲ ਉਹਨਾਂ ਪਾਰਟੀ ਲਈ ਵੀ ਬਹੁਤ ਮਿਹਨਤ ਕਰਕੇ ਅਹਿਮ ਰੋਲ ਅਦਾ ਕੀਤਾ ਉਨ੍ਹਾਂ ਦਾ ਪੰਜਾਬ ਦਾ ਇੰਚਾਰਜ ਲੱਗਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ।
ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵੰਤ ਸਿੰਘ ਐਮ. ਐਲ. ਏ. ਮੁਹਾਲੀ , ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਟਿਵਾਣਾ ਚੇਅਰਮੈਨ , ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ , ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਮੇਜਰ ਸਿੰਘ ਤੁੰਗਾਂ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਅੱਚਲ ਸਰਪੰਚ , ਕਮਲ ਭਾਦਸੋਂ, ਸ਼ੈਂਕੀ ਸਿੰਗਲਾ ਪ੍ਰਧਾਨ, ਰੁਪਿੰਦਰ ਸਿੰਘ ਭਾਦਸੋਂ, ਲਾਡੀ ਭਾਦਸੋਂ, ਸੋਨੂ ਸੂਦ, ਜਸਵੀਰ ਸਿੰਘ ਵਜੀਦਪੁਰ, ਭਲਿੰਦਰ ਸਿੰਘ ਮਾਨ, ਮਨਜੋਤ ਸਿੰਘ ਲੱਧਾਹੇੜੀ, ਰਾਜੀਵ ਪਾਠਕ ਅਤੇ ਵੱਡੀ ਗਿਣਤੀ ਵਿੱਚ ਹੋਰ ਆਹੁਦੇਦਾਰ ਮੋਜੂਦ ਸਨ ।
