ਹਲਕਾ ਘਨੌਰ ਨੇ ਕਿਸਾਨ ਅੰਦੋਲਨ ਚ ਬਹੁਤ ਕੁਝ ਗਵਾਇਆ ਹੁਣ ਜਮੀਰਾ ਵੇਚਕੇ ਦਾਗ਼ੀ ਨਾ ਕਰੋ : ਹਰਪਾਲਪੁਰ

ਪਟਿਆਲਾ : ਪਿਛਲੇ ਲੰਮੇ ਸਮੇਂ ਤੋਂ ਚੱਲੇ ਕਿਸਾਨ ਅੰਦੋਲਨ ਦੌਰਾਨ ਜ਼ਿਲਾ ਪਟਿਆਲਾ ਦੇ ਵਿਧਾਨ ਸਭਾ ਹਲਕੇ ਘਨੌਰ ਨੇ ਬਹੁਤ ਸਾਰੇ ਦਰਦ ਆਪਣੇ ਪਿੰਡੇ ਉੱਤੇ ਸਹਿਣ ਕੀਤੇ ਹਨ ਹੁਣ ਆਪਣੇ ਛੋਟੇ ਛੋਟੇ ਲਾਲਚ ਮੁਫ਼ਾਦਾਂ ਚ ਗ਼ਰਕ ਕੇ ਜ਼ਮੀਰ ਨਾ ਵੇਚੋ ਹਲਕਾ ਘਨੌਰ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਦਾਗ਼ੀ ਨਾ ਕਰੋ, ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਤੇ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਹਲਕੇ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ : ਹਰਪਾਲਪੁਰ
ਹਰਪਾਲਪੁਰ ਨੇ ਕਿਹਾ ਕਿ ਸੰਭੂ ਵਿਖੇ ਲੱਗੇ ਕਿਸਾਨ ਮੋਰਚੇ ਕਾਰਨ ਜੀ ਟੀ ਰੋਡ ਬੰਦ ਹੋਣ ਕਾਰਨ ਦਿੱਲੀ ਅੰਮ੍ਰਿਤਸਰ ਰੋਡ ਦੀ ਸਾਰੀ ਭਾਰੀ ਟਰੈਫਿਕ ਹਲਕਾ ਘਨੌਰ ਦੀਆਂ ਸੜਕਾਂ ਅਤੇ ਪਿੰਡਾਂ ਨੂੰ ਝੱਲਣੀ ਪਈ ਹੈ, ਜਿਸ ਦੌਰਾਨ ਸਾਰੇ ਹਲਕੇ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ । ਹਲਕਾ ਘਨੌਰ ਦੇ ਪੰਜ- ਛੇ ਦਰਜਨ ਵਿਅਕਤੀ ਐਕਸੀਡੈਂਟ ਹੋਣ ਨਾਲ ਆਪਣੇ ਪਰਿਵਾਰਾਂ ਨੂੰ ਵਿਲਕਦੇ ਛੱਡ ਕੇ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਕੋਈ ਆਰਥਿਕ ਮੁਆਵਜ਼ਾ ਵੀ ਨਹੀਂ ਮਿਲਿਆ ।
ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ
ਹਰਪਾਲਪੁਰ ਨੇ ਕਿਹਾ ਕਿ ਸਾਰੀ ਹੈਵੀ ਟਰੈਫਿਕ ਹਲਕੇ ਚੋਂ ਗੁਜ਼ਰਨ ਕਰਕੇ ਗੱਡੀਆਂ ਦੇ ਸ਼ੋਰ ਸਰਾਬੇ ਕਾਰਨ ਪੜਨ ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਤੇ ਘਰਾਂ ਵਿੱਚ ਪੜਨ ਸਮੇਂ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਾਰੀਆਂ ਮੁਸ਼ਕਲਾਂ ਨੂੰ ਹਲਕੇ ਨੇ ਆਪਣੇ ਪਿੰਡੇ ਉਤੇ ਹੰਢਾਇਆ ਹੈ । ਹਰਪਾਲਪੁਰ ਨੇ ਕਿਹਾ ਕਿ ਕੁੱਝ ਮੁੱਠੀ ਭਰ ਖੁਦਗਰਜ ਲੋਕ ਆਪਣੇ ਲਾਲਚ ਮੁਫ਼ਾਦਾਂ ਚ ਗ਼ਰਕ ਕੇ ਟਰਾਲੀਆ ਚੋਰੀ ਕਰਨ, ਏ. ਸੀ. , ਐਲ. ਸੀ. ਡੀ. ਵਗੈਰਾ ਚੋਰੀ ਕਰਕੇ ਹਲਕੇ ਦੇ ਮੱਥੇ ਉੱਤੇ ਕੰਲਕ ਲਾਉਣ ਦੀਆਂ ਹਰਕਤਾਂ ਕਰ ਰਹੇ ਹਨ ਜਿੰਨਾਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ ।
ਕਿਸੇ ਨੂੰ ਵੀ ਝੂਠਾ ਨਾ ਫਸਾਇਆ ਜਾਵੇ : ਹਰਪਾਲਪੁਰ
ਹਰਪਾਲਪੁਰ ਨੇਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੋ ਕੁਝ ਵੀ ਚੋਰੀ ਹੋਇਆ ਉਸਦੀ ਨਿਰਪੱਖ ਜਾਂਚ ਕੀਤੀ ਜਾਵੇ, ਜਿਨ੍ਹਾਂ ਨੇ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ ਹੈ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਸੇ ਨੂੰ ਵੀ ਝੂਠਾ ਨਾ ਫਸਾਇਆ ਜਾਵੇ ਜੋ ਆਪਣੀ ਰੰਜਿਸ਼ਾਂ ਕਾਰਨ ਕਿਸੇ ਦੀ ਕਿਰਦਾਰਕੁਸੀ ਕਰਦੇ ਜਾਂ ਕਿਸੇ ਨੂੰ ਵੀ ਬਦਨਾਮ ਕਰਦੇ ਹਨ ਉਹਨਾਂ ਲੋਕਾਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹਲਕਾ ਘਨੌਰ ਨੂੰ ਜ਼ਲੀਲ ਕਰਨ ਤੋ ਤੇ ਦਾਗ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋ ਸਕੇ ਤੇ ਹਲਕੇ ਦੀ ਸਾਫ ਸੁਥਰੀ ਦਿੱਖ ਨੂੰ ਕਲੰਕਿਤ ਹੋਣੋਂ ਬਚਾਇਆ ਜਾਵੇ ਸਹੀ ਕਸੂਰਵਾਰ ਲੋਕਾਂ ਨੂੰ ਨੱਥ ਪਾਈ ਜਾਵੇ ।
