ਡੱਲੇਵਾਲ ਦੇ ਪੁੱਤਰ ਸਣੇ ਕਿਸਾਨਾਂ ਕੀਤਾ ਪਿੰਡ ਡੱਲੇਵਾਲਾ ’ਚ ਖਨੌਰੀ ਬਾਰਡਰ ਬਣਾਉਣ ਦਾ ਐਲਾਨ

ਚੰਡੀਗੜ੍ਹ : ਪ੍ਰਸਿੱਧ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਵੱਲੋਂ ਪਿੰਡ ਡੱਲੇਵਾਲਾ ’ਚ ਵੱਡਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਸੰਘਰਸ਼ ਪੰਜਾਬ ਦੇ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਕੀਤਾ ਗਿਆ ਸੀ ਹੁਣ ਓਹੀਓ ਸੰਘਰਸ਼ ਪਿੰਡ ਡੱਲੇਵਾਲ ਵਿਖੇ ਕੀਤਾ ਜਾਵੇਗਾ ਅਤੇ ਪੂਰਾ ਖਨੌਰੀ ਬਾਰਡਰ ਵਰਗਾ ਮਾਹੌਲ ਬਣਾਇਆ ਜਾਵੇਗਾ ।
ਪੁਲਸ ਨੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫਤਾਰ ਨਹੀਂ ਸਗੋਂ ਅਗਵਾ ਕੀਤਾ ਹੈ : ਗੁਰਪਿੰਦਰ ਸਿੰਘ
ਦੱਸਣਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਆਪਣੇ ਪਿੰਡ ’ਚ ਅਣਮਿੱਥੇ ਸਮੇਂ ਲਈ ਕਿਸਾਨੀ ਮੋਰਚਾ ਸ਼ੁਰੂ ਕੀਤਾ ਹੈ, ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਦੇ ਪਿਤਾ ਨੂੰ ਗ੍ਰਿਫਤਾਰ ਨਹੀਂ ਸਗੋਂ ਅਗਵਾ ਕੀਤਾ ਹੈ, ਜਿਨ੍ਹਾਂ ਸਮੇਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਇਹ ਮੋਰਚਾ ਜਾਰੀ ਰਹੇਗਾ । ਉਨ੍ਹਾਂ ਇਹ ਵੀ ਕਿਹਾ ਕਿ ਬਾਰਡਰਾਂ ’ਤੇ ਤਾਂ ਉਨ੍ਹਾਂ ਨੂੰ ਬੈਠਣ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਦੇ ਪਿੰਡ ’ਚ ਤਾਂ ਨਹੀਂ ਰੋਕਿਆ ਜਾ ਸਕਦਾ। ਹੁਣ ਇਹੀ ਟਿਕਰੀ ਬਾਰਡਰ ਬਣੇਗਾ ਸਾਰੇ ਕਿਸਾਨ ਇੱਥੇ ਆਉਣਗੇ ।
