ਮਨੀਸ਼ ਸਿਸੋਦੀਆ ਨੂੰ `ਆਪ` ਨੇ ਪੰਜਾਬ ਇੰਚਾਰਜ ਨਿਯੁਕਤ ਕੀਤਾ
ਦੁਆਰਾ: Punjab Bani ਪ੍ਰਕਾਸ਼ਿਤ :Friday, 21 March, 2025, 12:46 PM

ਚੰਡੀਗੜ੍ਹ, 21 ਮਾਰਚ : ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ ਆਮ ਆਦਮੀ ਪਾਰਟੀ ਵਿਚ ਪੰਜਾਬ ਇੰਚਾਰਜ ਨਿਯੁਕਤ ਕੀਤਾ ਹੈ, ਜਦੋਂ ਕਿ ਸਤੇਂਦਰ ਜੈਨ ਸਹਿ-ਇੰਚਾਰਜ ਵਜੋਂ ਸੇਵਾ ਨਿਭਾਉਣਗੇ।ਦੱਸਣਯੋਗ ਹੈ ਕਿ ਦੋਵੇਂ ਜਣੇ ਆਮ ਆਦਮੀ ਪਾਰਟੀ ਵਿਚ ਦਿੱਲੀ ਵਿਖੇ ਦਿੱਲੀ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਦੀ ਨੀਂਹ ਨੂੰ ਮਜ਼ਬੂਤ ਕਰਨਗੇ ।
