ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ਤੇ ਆਧਾਰਿਤ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ

ਪਟਿਆਲਾ, 20 ਮਾਰਚ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ’ਤੇ ਅਧਾਰਿਤ, ਪ੍ਰਿੰਸੀਪਲ ਡਾਕਟਰ ਨੀਰਜ ਗੋਇਲ ਦੀ ਰਹਿਨੁਮਾਈ ਹੇਠ ਇੱਕ ਸਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਇਸ ਗੋਸਟੀ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਦੀ ਸੁਤੰਤਰਤਾ ਸੰਗਰਾਮੀਆਂ ਦੇ ਵਿਚਾਰਾਂ ਨਾਲ ਸਾਂਝ ਪਵਾਉਣਾ ਅਤੇ ਉਹਨਾਂ ਦੀ ਸਿਰਜਨਾਤਮਿਕ ਪ੍ਰਤਿਭਾ ਨੂੰ ਉਤਸ਼ਾਹਤ ਕਰਨਾ ਸੀ ।
‘‘ਕ੍ਰਾਂਤੀ ਸਿਰਫ ਫੁੱਲਾਂ ਦੀ ਸੇਜ ਨਹੀਂ ਇਹ ਭੂਤਕਾਲ ਤੇ ਭਵਿੱਖ ਵਿੱਚ ਚੱਲ ਰਿਹਾ ਨਿਰੰਤਰ ਸੰਘਰਸ਼’’ ਹੈ :
ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਭਗਤ ਸਿੰਘ ਇੱਕ ਅਜਿਹੀ ਅਜੀਮ ਸ਼ਖਸੀਅਤ ਹੈ ਜਿਸ ਨੇ ਸਮਾਜਿਕ ਅਤੇ ਸਿਆਸੀ ਘਟਨਾਕਰਮ ਨੂੰ ਕ੍ਰਾਂਤੀਕਾਰੀ ਰਾਹਾਂ ’ਤੇ ਤੋਰਿਆ ਅਤੇ ਬ੍ਰਿਟਿਸ਼ ਹਕੂਮਤ ਦੀਆਂ ਗੁਲਾਮ ਪ੍ਰਵਿਰਤੀਆਂ ਨੂੰ ਵੰਗਾਰਿਆ। ਉਹਨਾਂ ਦਾ ਮੰਨਣਾ ਸੀ ਕਿ ‘‘ਕ੍ਰਾਂਤੀ ਸਿਰਫ ਫੁੱਲਾਂ ਦੀ ਸੇਜ ਨਹੀਂ ਇਹ ਭੂਤਕਾਲ ਤੇ ਭਵਿੱਖ ਵਿੱਚ ਚੱਲ ਰਿਹਾ ਨਿਰੰਤਰ ਸੰਘਰਸ਼’’ ਹੈ। ਇਸ ਸਾਹਿਤਕ ਗੋਸ਼ਟੀ ਵਿੱਚ ਵਿਦਿਆਰਥੀਆਂ ਨੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਮਾਜਕ, ਯਥਾਰਥਕ ਅਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਸਬੰਧਤ ਰਚਨਾਵਾਂ ਪੇਸ਼ ਕੀਤੀਆਂ । ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ’ਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਜਸਵੀਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਸੁਤੰਤਰਤਾ ਸੰਗਰਾਮੀਆਂ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਜੁੱਟਣਾ ਚਾਹੀਦਾ ਹੈ। ਜਿਸ ਨਾਲ ਸਮਾਜਿਕ ਤਬਦੀਲੀ ਦਾ ਸੁਪਨਾ ਸਕਾਰ ਕੀਤਾ ਜਾ ਸਕੇ ।
ਜਦੋਂ ਤੱਕ ਭਾਰਤੀ ਸਮਾਜ ਵਿੱਚ ਵਿਤਕਰਾ ਅਤੇ ਆਰਥਿਕ ਪਾੜਾ ਮੌਜੂਦ ਰਹੇਗਾ : ਵੀਰਪਾਲ ਕੌਰ
ਇਸ ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜਦੋਂ ਤੱਕ ਭਾਰਤੀ ਸਮਾਜ ਵਿੱਚ ਵਿਤਕਰਾ ਅਤੇ ਆਰਥਿਕ ਪਾੜਾ ਮੌਜੂਦ ਰਹੇਗਾ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਜ਼ਿੰਦਾ ਰਹਿਣਗੇ ਭਗਤ ਸਿੰਘ ਸਿਰਫ ਸਿਆਸੀ ਆਜ਼ਾਦੀ ਦਾ ਪ੍ਰਤੀਕ ਨਹੀਂ ਉਸ ਨੇ ਸਮਾਜ ਵਿੱਚ ਨਿਆਂ, ਸਮਾਜਿਕ ਭਾਈਚਾਰਾ ਤੇ ਆਪਸੀ ਸਾਂਝ ਦਾ ਚਿੰਨ ਬਣ ਕੇ ਵੀ ਉਭਰਿਆ ਹੈ। ਇਸ ਸਾਹਿਤਕ ਗੋਸ਼ਟੀ ਵਿੱਚ ਮੋਦੀ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਗੁਰਜੰਟ ਸਿੰਘ, ਮਨਿੰਦਰ ਕੌਰ, ਮਹਿਕਪ੍ਰੀਤ ਕੌਰ ਅਤੇ 15 ਹੋਰ ਵਿਦਿਆਰਥੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਰਿਸ਼ਤਿਆਂ ਦੀ ਅਹਿਮੀਅਤ, ਆਜ਼ਾਦੀ ਦਾ ਸੰਕਲਪ ਅਤੇ ਸਮਾਜਿਕ ਬੁਰਾਈਆਂ ਖਿਲਾਫ ਡਟਣ ਦਾ ਹੋਕਾ ਦਿੱਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਡਾ. ਦਵਿੰਦਰ ਸਿੰਘ ਨੇ ਇੱਕ ਸੰਖੇਪ ਰਿਵਿਊ ਪੇਸ਼ ਕੀਤਾ ਅਤੇ ਧੰਨਵਾਦ ਦਾ ਮਤਾ ਡਾ. ਦੀਪਕ ਕੁਮਾਰ ਨੇ ਪੇਸ਼ ਕੀਤਾ । ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਡਾ. ਰੁਪਿੰਦਰ ਸ਼ਰਮਾ, ਡਾ. ਕੁਲਦੀਪ ਕੌਰ, ਡਾ. ਜਸਪ੍ਰੀਤ ਕੌਰ, ਡਾ. ਗੁਰਜੰਟ ਸਿੰਘ, ਪ੍ਰੋ. ਤਲਵਿੰਦਰ ਸਿੰਘ, ਪ੍ਰੋ. ਗੁਰਵਿੰਦਰ, ਪ੍ਰੋ. ਕਪਿਲ ਦੇਵ ਅਤੇ ਪ੍ਰੋ. ਪਰਮਿੰਦਰ ਕੌਰ, ਹੋਰ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ ।
