ਪੀ. ਜੀ. ਦੀਆਂ ਲੜਕੀਆਂ ਨੂੰ ਨਾਲ ਲੈ ਕੇ ਗਲੀ/ਮੁਹੱਲੇ ਵਿੱਚ ਖੜਣ ਵਾਲੇ ਅਣਪਛਾਤੇ ਨੌਜਵਾਨਾਂ ਤੇ ਸ਼ਿਕੰਜਾ ਕਸਣ ਸਬੰਧੀ ਪੁਲਿਸ ਪ੍ਰਸ਼ਾਸ਼ਨ ਤੋਂ ਕੀਤੀ ਪੁਰਜੋਰ ਮੰਗ

ਪਟਿਆਲਾ : ਵਾਰਡ ਨੰਬਰ 54 ਅਧੀਨ ਆਉਂਦੇ ਬਡੂੰਗਰ ਇਲਾਕੇ ਵਿੱਚ ਇੱਥੇ ਪੇਇੰਗ ਗੈਸਟ ਤੌਰ ਤੇ ਰਹਿ ਰਹੀ ਲੜਕੀਆਂ ਨੂੰ ਕੁੱਝ ਅਣਪਛਾਤੇ ਸ਼ੱਕੀ ਵਿਅਕਤੀਆਂ ਦਾ ਰਿਹਾਇਸ਼ੀ ਇਲਾਕਿਆਂ ਵਿੱਚ ਆਉਣਾ ਜਾਣਾ ਲਗਾਤਾਰ ਜਾਰੀ ਹੈ। ਜਿਸ ਤੇ ਸ਼ਿਕੰਜਾ ਕਸਣ ਲਈ ਡਾ. ਅੰਬੇਡਕਰ ਯੂਥ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਦਲਜੀਤ ਬਡੂੰਗਰ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵਲੋਂ ਚੌਕੀ ਮਾਡਲ ਟਾਊਨ ਦੇ ਇੰਚਾਰਜ ਤੋਂ ਲਿਖਤੀ ਤੌਰ ਤੇ ਮੰਗ ਕੀਤੀ ਗਈ, ਜਿਸ ਵਿੱਚ ਇਲਾਕਾ ਵਾਸੀਆਂ ਅਤੇ ਕਲੱਬ ਦੇ ਆਹੁਦੇਦਾਰਾਂ ਨੇ ਕਿਹਾ ਕਿ ਬਡੂੰਗਰ ਵਿਖੇ ਕੁੱਝ ਪੀ.ਜੀ. ਦੀਆਂ ਲੜਕੀਆਂ ਨੂੰ ਮਿਲਣ ਲਈ ਕੁੱਝ ਸ਼ੱਕੀ ਅਣਪਛਾਤੇ ਨੌਜਵਾਨ ਇੱਥੇ ਰੋਜਾਨਾ ਆਉਂਦੇ ਹਨ ਤੇ ਲੜਕੇ ਲੜਕੀਆਂ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਰੇਆਮ ਗਲੀ ਮੁਹੱਲਿਆਂ ਵਿੱਚ ਸ਼ੱਕੀ ਅਤੇ ਇਤਰਾਜਯੋਗ ਸਥਿਤੀ ਵਿੱਚ ਆਪਸੀ ਗੱਲਾਂ ਕਰਦੇ ਹਨ, ਇੱਥੋਂ ਲੰਘਣ ਵਾਲੇ ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਜਿਸ ਕਾਰਨ ਸ਼ਰਮਸ਼ਾਰ ਹੋਣਾ ਪੈਂਦਾ ਹੈ ।
ਡਾ. ਅੰਬੇਡਕਰ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਦਲਜੀਤ ਬਡੂੰਗਰ ਦੀ ਅਗਵਾਈ ਵਿੱਚ ਰੋਜਾਨਾ ਰੱਖੀ ਜਾ ਰਹੀ ਸ਼ੱਕੀ ਅਣਪਛਾਤੇ ਵਿਅਕਤੀਆਂ ਤੇ ਨਜ਼ਰ
ਉਨ੍ਹਾਂ ਮੰਗ ਕੀਤੀ ਕਿ ਇੱਥੇ ਭਾਰਤੀ ਸਭਿਅਤਾ ਨੂੰ ਖੋਰਾ ਲਗਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਇਨ੍ਹਾਂ ਇਲਾਕਿਆਂ ਵਿੱਚ ਪੁਲਿਸ ਪੈਟਰੋਲੀਅਮ ਤੇਜ਼ ਕਰ ਦਿੱਤੀ ਜਾਵੇ ਲੜਕੇ ਲੜਕੀਆਂ ਨੂੰ ਤਾੜਿਆ ਜਾਵੇ। ਦਲਜੀਤ ਬਡੂੰਗਰ ਨੇ ਕਿਹਾ ਕਿ ਕਲੱਬ ਵੱਲੋਂ ਇਲਾਵਾ ਵਾਸੀਆਂ ਨੂੰ ਨਾਲ ਲੈ ਕੇ ਬਡੂੰਗਰ ਇਲਾਕੇ ਵਿੱਚ ਇਨ੍ਹਾਂ ਲੜਕੇ ਲੜਕੀਆਂ ਤੇ ਬਾਜ ਅੱਖ ਰੱਖੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਨੌਜਵਾਨ ਨਸ਼ਿਆਂ ਸਬੰਧੀ ਵਿਅਕਤੀ ਹੋਵੇਗਾ ਤਾਂ ਉਸਨੂੰ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ । ਇਸ ਮੌਕੇ ਗੌਰਵ, ਰਵੀ ਕੁਮਾਰ, ਹਨੀ ਸਹੋਤਾ, ਰੋਹਿਤ ਚੌਹਾਨ, ਗੁਰਪ੍ਰੀਤ ਚੌਹਾਨ, ਸੰਦੀਪ ਕਾਕਾ, ਲਾਡੀ ਬਾਬਾ, ਹਰਸ਼ ਪਵਾਰ, ਕਾਕਾ ਭਲਵਾਨ, ਲਾਡੀ ਧਾਰੀਵਾਲ, ਮਨਪ੍ਰੀਤ ਮਹਿਰਾ, ਸਾਧੂ ਸਿੰਘ, ਮੋਹਿਤ, ਕਰਨ ਧੀਮਾਨ, ਰਿੰਕੂ ਪੰਡਿਤ, ਵਿਸ਼ਾਲ ਚੌਹਾਨ, ਰਵਿੰਦਰ ਸਿੰਘ ਆਦਿ ਹਾਜਰ ਸਨ।
