ਨਾਭਾ ਪਾਵਰ ਨੇ ਸੀ.ਆਈ.ਆਈ ਨੈਸ਼ਨਲ ਐਨਰਜੀ ਸਰਕਲ ਮੁਕਾਬਲਾ 2023 ਜਿੱਤਿਆ: ਊਰਜਾ ਕੁਸ਼ਲਤਾ ਵਿੱਚ ਨਵੀਨਤਾ ਅਤੇ ਊਰਜਾ ਕੁਸ਼ਲਤਾ ਵਿੱਚ ਸਰਵੋਤਮ ਕੇਸ ਅਧਿਐਨ ਲਈ ਚੋਟੀ ਦੇ ਇਨਾਮ ਜਿੱਤੇ
ਨਾਭਾ ਪਾਵਰ ਨੇ ਸੀ.ਆਈ.ਆਈ ਨੈਸ਼ਨਲ ਐਨਰਜੀ ਸਰਕਲ ਮੁਕਾਬਲਾ 2023 ਜਿੱਤਿਆ: ਊਰਜਾ ਕੁਸ਼ਲਤਾ ਵਿੱਚ ਨਵੀਨਤਾ ਅਤੇ ਊਰਜਾ ਕੁਸ਼ਲਤਾ ਵਿੱਚ ਸਰਵੋਤਮ ਕੇਸ ਅਧਿਐਨ ਲਈ ਚੋਟੀ ਦੇ ਇਨਾਮ ਜਿੱਤੇ
ਰਾਜਪੁਰਾ: ਨਾਭਾ ਪਾਵਰ ਲਿਮਟਿਡ (NPL), ਜੋ ਕਿ ਪੰਜਾਬ ਦੇ ਰਾਜਪੁਰਾ ਵਿਖੇ 2×700 ਮੈਗਾਵਾਟ ਸੁਪਰਕ੍ਰਿਟੀਕਲ ਥਰਮਲ ਪਾਵਰ ਦਾ ਸੰਚਾਲਨ ਕਰਦੀ ਹੈ, ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿਖੇ ਹੋਏ ਵੱਕਾਰੀ 7ਵੇਂ ਸੀ.ਆਈ.ਆਈ ਨੈਸ਼ਨਲ ਐਨਰਜੀ ਸਰਕਲ ਮੁਕਾਬਲੇ 2023 ਵਿੱਚ ਦੋ ਵੱਕਾਰੀ ਪੁਰਸਕਾਰ ਜਿੱਤ ਕੇ ਇੱਕ ਸ਼ਾਨਦਾਰ ਪ੍ਰਾਪਤੀ ਕੀਤੀ ਹੈ।
ਨਾਭਾ ਪਾਵਰ “ਊਰਜਾ ਕੁਸ਼ਲਤਾ ਵਿੱਚ ਨਵੀਨਤਾ” ਅਤੇ “ਊਰਜਾ ਕੁਸ਼ਲਤਾ ਵਿੱਚ ਸਰਵੋਤਮ ਕੇਸ ਅਧਿਐਨ” ਦੀਆਂ ਸ਼੍ਰੇਣੀਆਂ ਵਿੱਚ ਚੋਟੀ ਦੇ ਅਵਾਰਡ ਪ੍ਰਾਪਤ ਕੀਤੇ ਹਨ, ਜੋ ਕਿ ਊਰਜਾ ਸੰਭਾਲ ਪ੍ਰਤੀ ਯਤਨਾਂ ਨੂੰ ਮਾਨਤਾ ਦੇਣ ਲਈ ਜਾਣਿਆ ਜਾਂਦੇ ਹਨ ।ਇਹ ਇਤਿਹਾਸਕ ਪ੍ਰਾਪਤੀ ਨਾਭਾ ਪਾਵਰ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਮਾਣ ਹੈ ਜਿਸ ਨੇ ਇਸ ਨੂੰ ਬਿਜਲੀ ਉਦਯੋਗ ਵਿੱਚ ਇੱਕ ਯੋਗ ਸਥਾਨ ਪ੍ਰਧਾਨ ਕੀਤਾ ਹੈ।
ਸੀ.ਆਈ.ਆਈ ਨੈਸ਼ਨਲ ਐਨਰਜੀ ਸਰਕਲ ਪ੍ਰਤੀਯੋਗਤਾ ਇੱਕ ਉੱਚ ਪੱਧਰੀ ਪਲੇਟਫਾਰਮ ਹੈ ਜੋ ਊਰਜਾ ਸੰਭਾਲ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਉੱਤਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ। ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਊਰਜਾ ਕੁਸ਼ਲਤਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੁਆਣ ਲਈ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੀਆਂ ਹਨ।
“ਊਰਜਾ ਕੁਸ਼ਲਤਾ ਵਿੱਚ ਨਵੀਨਤਾਵਾਂ” ਦੀ ਸ਼੍ਰੇਣੀ ਵਿੱਚ ਐਵਾਰਡ ਜਿੱਤਣ ਲਈ ਨਾਭਾ ਪਾਵਰ ਨੇ ਬਿਜਲੀ ਉਤਪਾਦਨ ਕੁਸ਼ਲਤਾ ਨਾਲ ਸਮਝੌਤਾ ਕੀਤੇ ਬਿਨਾਂ ਊਰਜਾ ਸੰਭਾਲ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦੀਆਂ ਪਹਿਲਕਦਮੀਆਂ ਨੇ ਨਾ ਸਿਰਫ ਊਰਜਾ ਦੀ ਖਪਤ ਨੂੰ ਘਟਾਇਆ ਹੈ ਬਲਕਿ ਉਦਯੋਗ ਲਈ ਨਵੇਂ ਮਾਪਦੰਡ ਵੀ ਸਥਾਪਿਤ ਕੀਤੇ ਹਨ।
ਨਾਭਾ ਪਾਵਰ ਨੇ ਪ੍ਰਭਾਵਸ਼ਾਲੀ ਊਰਜਾ ਕੁਸ਼ਲਤਾ ਕੇਸ ਸਟੱਡੀ ਬਣਾਉਣ ਲਈ “ਸਰਬੋਤਮ ਊਰਜਾ ਕੁਸ਼ਲਤਾ ਕੇਸ ਅਧਿਐਨ’ ਵਿੱਚ ਪਹਿਲਾ ‘ਰਨਰ ਅੱਪ’ ਐਵਾਰਡ ਵੀ ਜਿਤਿਆ ਹੈ ।
ਨਾਭਾ ਪਾਵਰ ਦੇ ਸੀ.ਈ.ਓ., ਸ਼੍ਰੀ ਸੁਰੇਸ਼ ਕੁਮਾਰ ਨਾਰੰਗ ਨੇ ਆਪਣਾ ਧੰਨਵਾਦ ਅਤੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, “ਸਾਨੂੰ ਸੀ.ਆਈ.ਆਈ. ਨੈਸ਼ਨਲ ਐਨਰਜੀ ਸਰਕਲ ਤੋਂ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਕੇ ਮਾਣ ਹੈ। ਨਾਭਾ ਪਾਵਰ ਵਿਖੇ ਅਸੀਂ ਹਮੇਸ਼ਾ ਊਰਜਾ ਪ੍ਰਬੰਧਨ ਵਿੱਚ ਉੱਤਮਤਾ ਲਈ ਕਾਮ ਕਰਦੇ ਰਹਿੰਦੇ ਹਾਂ । ਇਹ ਪੁਰਸਕਾਰ ਸਾਡੀ ਟੀਮ ਦੇ ਸਮੂਹਿਕ ਯਤਨਾਂ ਨੂੰ ਸਮਰਪਿਤ ਹੈ।”
ਨਾਭਾ ਪਾਵਰ ਲਿਮਟਿਡ ਨਵੀਨ ਤਕਨੀਕਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਵਿੱਚ ਦ੍ਰਿੜ ਹੈ, ਜੋ ਊਰਜਾ ਉਦਯੋਗ ਦੇ ਭਵਿੱਖ ਨੂੰ ਰੂਪ ਦੇਣਗੀਆਂ।