ਨਾਭਾ ਜੇਲ ਚੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਪ੍ਰਤਾਪ ਸਿੰਘ ਬਾਜਵਾ ਸਮੇਤ ਹੈਰੀ ਮਾਨ ਤੇ ਮਦਨ ਲਾਲ ਜਲਾਲਪੁਰ ਨੇ ਕੀਤੁ ਮੁਲਾਕਾਤ

ਨਾਭਾ 29 ਮਾਰਚ : ਨਾਭਾ ਦੀ ਜੇਲ ਵਿੱਚ ਬੰਦ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮਿਲਣ ਪਹੁੰਚੇ, ਉਹਨਾਂ ਦੇ ਨਾਲ ਸਨੌਰ ਅਤੇ ਘਨੌਰ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਹੈਰੀ ਮਦਨ ਲਾਲ ਜਲਾਲਪੁਰ ਹਾਜ਼ਰ ਸਨ ।
ਸਾਧੂ ਸਿੰਘ ਧਰਮਸੋਤ ਜੇਲ ਚੋਂ ਜਲਦੀ ਹੀ ਰਿਹਾ ਹੋਣਗੇ
ਪ੍ਰਤਾਪ ਬਾਜਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਧੂ ਸਿੰਘ ਧਰਮਸੋਤ ਜੇਲ ਚੋਂ ਜਲਦੀ ਹੀ ਰਿਹਾ ਹੋਣਗੇ । ਪੰਜਾਬ ਦੀ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਨੇ ਬਾਜਵਾ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਤੇ ਵੱਡੀ ਗੱਲ ਆਖੀ ਹੈ ਕਿ ਕਿਸਾਨਾ ਨੂੰ ਮੁੜ ਮੀਟਿੰਗ ਦਾ ਸੱਦਾ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਉਹਨਾਂ ਦੀ ਬੇਜਤੀ ਕੀਤੀ ਗਈ ਹੈ । ਦੂਸਰੇ ਪਾਸੇ ਪੰਜਾਬ ਪੁਲਿਸ ਤੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ, ਇਹਨਾਂ ਲੋਕਾਂ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕ ਪੁਸ਼ਤਾਅ ਰਹੇ ਹਨ ਇਹਨਾਂ ਨੂੰ ਕੋਈ ਪਿੰਡ ਦਾ ਮੈਂਬਰ ਬਣਾ ਕੇ ਵੀ ਖੁਸ਼ ਨੇ ਪ੍ਰਤਾਪ ਬਾਜਵਾ ਦੀ ਸਾਧੂ ਸਿੰਘ ਧਰਮਸੋਤ ਨਾਲ 45 ਮਿੰਟ ਲਗਾਤਾਰ ਮੁਲਾਕਾਤ ਹੋਈ ਹੈ ।
