ਨਗਰ ਨਿਗਮ ਪਟਿਆਲਾ ਟੀਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਤੋਂ ਇਕੱਠੇ ਕੀਤੇ 80 ਲੱਖ ਰੁਪਏ ਤੋਂ ਵਧ ਰੁਪਏ

ਪਟਿਆਲ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਸਿਰਫ਼ ਦਫ਼ਤਰ ਵਿਚ ਹੀ ਨਹੀਂ ਬਲਕਿ ਫੀਲਡ ਵਿਚ ਵੀ ਜਾ ਕੇ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ ਦੇ ਰਹੀ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਦੀ ਅਗਵਾਈ ਕਰ ਰਹੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸ਼੍ਰੀਮਤੀ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਟੀਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਤੋਂ 80 ਲੱਖ ਰੁਪਏ ਤੋਂ ਵਧ ਪ੍ਰਾਪਰਟੀ ਟੈਕਸ ਦੀ ਰਕਮ ਇਕੱਠੀ ਕੀਤੀ ।
ਨਿਗਮ ਦੀ ਟੀਮ ਨੇ ਛੁੱਟੀ ਵਾਲੇ ਦਿਨ ਵੀ ਡਿਊਟੀ ਕਰਕੇ ਲੋਕਾਂ ਨੂੰ ਦਿੱਤੀ ਪ੍ਰਾਪਰਟੀ ਟੈਕਸ ਭਰਨ ਦੀ ਛੂਟ
ਦੱਸਣਯੋਗ ਹੈ ਕਿ ਨਿਗਮ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਾਪਤ ਹੋਏ ਹੁਕਮਾਂ ਦੀ ਇਨ ਬਿਨ ਪਾਲਣਾ ਨੂੰ ਪਹਿਲ ਦਿੰਦਿਆਂ ਕਿਸੇ ਵੀ ਛੁੱਟੀ ਦਾ ਆਨੰਦ ਨਹੀਂ ਮਾਣਿਆਂ ਸਗੋਂ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ ਦੇ ਚਲਦਿਆਂ ਪ੍ਰਾਪਰਟੀ ਟੈਕਸ ਬ੍ਰਾਂਚ ਨੂੰ ਖੋਲ੍ਹ ਕੇ ਰੱਖਿਆ ਤੇ ਕੰਮ ਕਾਜ ਕੀਤਾ ।
ਬਜਟ ਟੀਚੇ 25.41 ਕਰੋੜ ਰੁਪਏ ਦੇ ਮੁਕਾਬਲੇ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਤਕਰਬੀਨ 25.63 ਕਰੋੜ ਰੁਪਏ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਲਵਨੀਸ਼ ਗੋਇਲ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ 2024-25 ਦੇ ਪ੍ਰਾਪਰਟੀ ਟੈਕਸ ਦੇ ਬਜਟ ਟੀਚੇ 25.41 ਕਰੋੜ ਰੁਪਏ ਦੇ ਮੁਕਾਬਲੇ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਤਕਰਬੀਨ 25.63 ਕਰੋੜ ਰੁਪਏ ਦੇ ਪ੍ਰਾਪਰਟੀ ਟੈਕਸ ਦੀ ਰਿਕਵਰੀ ਕਰਦਿਆਂ ਬਜਟ ਦੇ ਟੀਚੇ ਨੂੰ ਹੀ ਪੂਰਾ ਕੀਤਾ ਗਿਆ ਬਲਕਿ ਉਸ ਤੋਂ ਵੀ ਵਧ ਕਰ ਲਿਆ ਗਿਆ ਹੈ ।
ਵਿੱਤੀ ਸਾਲ 2023-24 ਵਿੱਚ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ 24.57 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਸੀ
ਉਹਨਾਂ ਦੱਸਿਆ ਗਿਆ ਕਿ ਪਿਛਲੇ ਵਿੱਤੀ ਸਾਲ 2023-24 ਵਿੱਚ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ 24.57 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਸੀ ਪ੍ਰੰਤੂ ਪਿਛਲੇ ਵਿੱਤੀ ਸਾਲ 2023-24 ਦੌਰਾਨ ਪੰਜਾਬ ਸਰਕਾਰ ਦੀ ਵਿਆਜ ਮਾਫੀ ਸਕੀਮ ਲਾਗੂ ਸੀ ਪ੍ਰੰਤੂ ਮੌਜੂਦਾ ਵਿੱਤੀ ਸਾਲ ਦੌਰਾਨ ਸਰਕਾਰ ਦੀ ਬਿਨਾਂ ਕਿਸੇ ਵਿਆਜ ਮਾਫੀ ਸਕੀਮ ਤੋਂ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਤਕਰੀਬਨ 25.63 ਕਰੋੜ ਰੁਪਏ ਦੀ ਜੋ ਰਿਕਵਰੀ ਕੀਤੀ ਗਈ ਹੈ ਉਹ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 1.06 ਕਰੋੜ ਰੁਪਏ ਵੱਧ ਹੈ । ਇਸੇ ਦੌਰਾਨ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਅਤੇ ਸੁਪਰਡੈਂਟ ਪ੍ਰਾਪਰਟੀ ਟੈਕਸ ਸ਼੍ਰੀ ਲਵਨੀਸ਼ ਗੋਇਲ ਨੇ ਦੱਸਿਆ ਕਿ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਭਵਿੱਖ ਵਿੱਚ ਇਸੇ ਤਨਦੇਹੀ ਅਤੇ ਮਿਹਨਤ ਨਾਲ ਆਪਣੀ ਡਿਊਟੀ ਕਰਦੀ ਰਹੇਗੀ ।
ਮੇਅਰ ਕਮਿਸ਼ਨਰ ਨੇ ਕੀਤਾ ਪਟਿਆਲਾ ਸ਼ਹਿਰ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ
ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪ੍ਰਾਪਰਟੀ ਟੈਕਸ ਪ੍ਰਤੀ ਜਾਗਰੂਕ ਕਰਨ ਵਿੱਚ ਸਮੁੱਚੇ ਮੀਡੀਆ ਦਾ ਰੋਲ ਵੀ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ, ਜਿਸ ਕਾਰਨ ਜਿੱਥੇ ਆਮ ਪਬਲਿਕ ਨੂੰ ਆਪਣਾ ਪ੍ਰਾਪਰਟੀ ਭਰਵਾਉਣ ਵਿੱਚ ਸਹੂਲਤ ਮਿਲੀ ਹੈ, ਉਥੇ ਹੀ ਨਗਰ ਨਿਗਮ ਪਟਿਆਲਾ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ, ਜਿਸ ਸਦਕਾ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਭਵਿੱਖ ਵਿੱਚ ਹੋਰ ਵੀ ਤੇਜੀ ਦੇਖਣ ਨੂੰ ਮਿਲੇਗੀ ।
