ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ

ਪਟਿਆਲਾ, 26 ਮਾਰਚ : ਥਾਣਾ ਤ੍ਰਿਪੜੀ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 318 (2), 61 (2), 351 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤਰੁਣ ਸੁ਼ਕਲਾ ਪੁੱਤਰ ਪਵਨ ਕੁਮਾਰ ਵਾਸੀ 1757 ਜੋਤੀ ਰਾਮ ਸਟਰੀਟ ਕੱਚਾ ਪਟਿ, ਸਿਮਰਨਜੀਤ ਕੋਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਮਕਾਨ ਨੰ. 20-ਏ ਗਲੀ ਨੰ 06-ਏ ਅਨੰਦ ਨਗਰ-ਬੀ ਪਟਿ., ਹਰਮੀਤ ਸਿੰਘ ਸ਼ਾਮਲ ਹਨ ।
ਸਵਾਰੀਆਂ ਨੇ ਵਾਪਸ ਪਟਿਆਲਾ ਜਾਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਤੇਲ ਨਾ ਹੋਣ ਦਾ ਬਹਾਨਾ ਲਗਾਉਣਾ ਕਰ ਦਿੱਤਾ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤ ਕਰਤਾ ਰਾਜਿੰਦਰਪਾਲ ਪੁੱਤਰ ਮੋਹਨ ਲਾਲ ਵਾਸੀ 101-ਏ ਬਚਿੱਤਰ ਨਗਰ ਪਟਿ, ਤਰਸੇਮ ਕੁਮਾਰ ਕੇ/ਆਫ ਕਿਚਨ ਸਟੂਡੀਓ ਸਨੋਰੀ ਅੱਡਾ ਪਟਿ, ਮਾਲਵਿੰਦਰ ਸਿੰਘ ਸੰਧੂ ਬੱਸ ਸਰਵਿਸ ਪੁਰਾਣਾ ਬੱਸ ਅੱਡਾ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਲੋਂ ਪਾਇਆ ਹੋਇਆ ਆਨ-ਲਾਇਨ ਇੱਕ ਇਸ਼ਤਿਹਾਰ ਦੇਖਿਆ, ਜਿਸ ਵਿੱਚ ਇੱਕ ਧਾਰਮੀਕ ਯਾਤਰਾ ਏ. ਸੀ. ਵੋਲਵੋ ਬੱਸ ਵਿੱਚ ਅਯੁੱਧਿਆ, ਕਾਸੀ ਵਿਸ਼ਵਨਾਥ ਵਗੈਰਾ ਲੈ ਕੇ ਜਾ ਰਹੇ ਸਨ, ਜਿਸ ਦਾ ਕਿਰਾਇਆ 7100 ਰੁਪਏ ਪ੍ਰਤੀ ਵਿਅਕਤੀ ਸੀ ਅਤੇ ਇਹ ਵੀ ਦੱਸਿਆ ਖਾਣ ਅਤੇ ਰਹਿਣ ਦਾ ਵਧੀਆ ਪ੍ਰਬੰਧ ਹੈ, ਜਿਸ ਤੇ ਉਨ੍ਹਾਂ ਵਲੋਂ ਅਤੇ ਹੋਰਨਾਂ ਵਲੋਂ ਵੀ ਉਕਤ ਵਿਅਕਤੀਆਂ ਕੋਲ ਪੈਸੇ ਜਮ੍ਹਾ ਕਰਵਾ ਕੇ ਆਪਣੀ ਸੀਟ ਬੁੱਕ ਕਰਵਾ ਲਈ, ਜੋ ਜਾਣ ਸਮੇ ਪਤਾ ਲੱਗਾ ਕਿ ਬੱਸ ਵੇਲਵੋ ਨਹੀ ਸੀ ਅਤੇ ਉਪਰ ਦੱਸੀਆਂ ਹੋਈਆਂ ਥਾਵਾਂ ਤੇ ਵੀ ਨਹੀ ਲੈ ਕੇ ਗਏ ਤੇ ਨਾ ਹੀ ਕੋਈ ਕਮਰੇ ਦਾ ਪ੍ਰਬੰਧ ਕੀਤਾ ਗਿਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋ ਸਵਾਰੀਆਂ ਨੇ ਵਾਪਸ ਪਟਿਆਲਾ ਜਾਣ ਲਈ ਕਿਹਾ ਤਾਂ ਉਕਤ ਵਿਅਕਤੀਆਂ ਨੇ ਤੇਲ ਨਾ ਹੋਣ ਦਾ ਬਹਾਨਾ ਲਗਾਉਣਾ ਸ਼ੁਰੂ ਕਰ ਦਿੱਤਾ , ਜਿਸ ਤੇ ਸਿ਼ਕਾਇਤਕਰਤਾ ਨੇ ਡਰਾਇਵਰ ਹਰਮੀਤ ਸਿੰਘ ਦੇ ਖਾਤੇ ਵਿੱਚ 30 ਹਜਾਰ ਰੁਪਏ ਪਾਏ ਤਾਂ ਉਪਰੋਕਤ ਵਿਅਕਤੀਆਂ ਵੱਲੋ ਸ਼ਰਧਾਲੂਆ ਨੂੰ ਪਟਿਆਲਾ ਵਿਖੇ ਲਿਆਂਦਾ ਗਿਆ, ਜੋ ਉਪਰੋਕਤ ਵਿਅਕਤੀਆਂ ਨੇ ਇਸ ਤਰ੍ਹਾਂ ਕਰਕੇ ਕਰੀਬ 3 ਲੱਖ ਰੁਪਈ ਦੀ ਠੱਗੀ ਮਾਰੀ ਹੈ, ਜਿਸ ਪੁਲਸ ਨੇ ਜਾਂਚ ਉਪਰੰਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
