Breaking News ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵਿਕਾਸ ਕਾਰਜ ਕਰਵਾਏ - ਅਮਨ ਅਰੋੜਾਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੰਗਰੂਰ ਸਮੇਤ ਪੰਜਾਬ ਦੇ 7 ਜ਼ਿਲਿ੍ਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗਕੇਂਦਰੀ ਜਾਂਚ ਏਜੰਸੀ ਈ. ਡੀ. ਭੇਜਿਆ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ ਨੋਟਿਸਕੈਬਨਿਟ ਮੰਤਰੀ ਅਮਨ ਅਰੋੜਾ ਨੇ 47.23 ਕਰੋੜ ਦੀ ਲਾਗਤ ਨਾਲ਼ ਬਣਨ ਵਾਲੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਪੰਜਾਬ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ : ਜੈ ਕ੍ਰਿਸ਼ਨ ਸਿੰਘ ਰੌੜੀਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਜਲੰਧਰ `ਚ ਭਾਜਪਾ ਲੀਡਰ ਦੇ ਘਰ `ਤੇ ਗ੍ਰਨੇਡ ਹਮਲਾਬਾਲ ਵਿਆਹ ਰੋਕੂ ਐਕਟ (2006) ਤਹਿਤ ਬਾਲ ਵਿਆਹ ਰੁਕਵਾਇਆ

ਮੋਦੀ ਕਾਲਜ ਦੀ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਲਗਾਇਆ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ

ਦੁਆਰਾ: Punjab Bani ਪ੍ਰਕਾਸ਼ਿਤ :Wednesday, 26 March, 2025, 12:56 PM

ਪਟਿਆਲਾ: 26 ਮਾਰਚ : ਬੀਤੇ ਦਿਨੀਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ 53 ਰੇਂਜਰ/ਰੋਵਰ ਵੱਲੋਂ ਸਕਾਊਟਸ ਟ੍ਰੇਨਿੰਗ ਸੈਂਟਰ, ਤਾਰਾਦੇਵੀ (ਸ਼ਿਮਲਾ) ਵਿਖੇ 20 ਮਾਰਚ ਤੋਂ 23 ਮਾਰਚ  ਤੱਕ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ ਵਿੱਚ ਹਿੱਸਾ ਲਿਆ ਗਿਆ । ਇਸ ਟ੍ਰੇਨਿੰਗ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ, ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਤੇ ਰੱਖਿਆ ਪ੍ਰਤੀ ਚੇਤਨ ਕਰਨਾ, ਮੁਸੀਬਤ ਸਮੇਂ ਖਤਰਿਆਂ ਸੰਗ ਜੂਝਣ ਦੀ ਹਿੰਮਤ ਜਗਾਉਣਾ, ਸਿਰਜਣਾਤਮਿਕਤਾ ਦੀ ਯੋਗਤਾ ਪੈਦਾ ਕਰਨਾ ,ਮੁਕਾਬਲਿਆਂ ਰਾਹੀਂ ਹੁਨਰ ਨੂੰ ਤਰਾਸ਼ਣਾ ਅਤੇ ਵਿਵਹਾਰਿਕ ਜੀਵਨ ਨੂੰ ਨਿਯਮਬੱਧ ਢੰਗ ਨਾਲ ਜਿਊਣ ਦੀ ਆਦਤ ਪਾਉਣਾ ਸੀ । 
ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ,ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਨੂੰ ਕੈਂਪ ਲਈ ਰਵਾਨਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ,ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ ਜਿੰਨਾ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ । ਕਾਲਜ ਦੀ ਯੂਨਿਟ ਵਿੱਚੋਂ ਡਾ. ਰੁਪਿੰਦਰ ਸਿੰਘ (ਰੋਵਰ ਇੰਚਾਰਜ), ਡਾ. ਵੀਨੂ ਜੈਨ (ਰੇਂਜਰ ਇੰਚਾਰਜ) ਅਤੇ ਪ੍ਰੋ. ਰਮਿਤ ਸ਼ਰਮਾ ਦੀ ਅਗਵਾਈ ਵਿੱਚ 21 ਰੋਵਰਜ਼ (ਲੜਕੇ) ਅਤੇ 32 ਰੇਂਜਰਜ਼ (ਲੜਕੀਆਂ) ਨੇ ਕੈਂਪ ਵਿੱਚ ਅਕਾਦਮਿਕ, ਵਿਹਾਰਕ ਸਿਖਲਾਈ, ਸੱਭਿਆਚਾਰਕ, ਅਨੁਸਾਸ਼ਨ, ਮੁਕਾਬਲਿਆਂ ਆਦਿ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ।
ਕੈਂਪ ਦੀਆਂ ਕਲਾਸਾਂ ਵਿੱਚ ਸੰਸਥਾ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ
ਕੈਂਪ ਦੀਆਂ ਕਲਾਸਾਂ ਵਿੱਚ ਸੰਸਥਾ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ, ਵਿਸ਼ਵ ਪੱਧਰ ਉੱਤੇ ਆਯੋਜਿਤ ਗਤੀਵਿਧੀਆਂ, ਮੋਟੋ, ਸਕਾਊਟਸ ਲਈ ਪ੍ਰਾਪਤ ਲਾਹੇਵੰਦ ਮੌਕੇ, ਵੱਖ-ਵੱਖ ਬੈਜ, ਝੰਡੇ ਦੀ ਰਸਮ, ਝੰਡਾ ਗੀਤ, ਪ੍ਰਾਥਨਾ ਅਤੇ , ਵਿਭਿੰਨ ਕਿਸਮ ਦੀਆਂ ਰੌਚਕ ਤੇ ਸੂਚਨਾਮਈ ਜੈੱਲ ਵਰਗੇ ਪੱਖਾਂ ਉੱਤੇ ਚਾਨਣਾ ਪਾਇਆ ਗਿਆ । ਸਾਰੇ ਸਕਾਊਟਸ ਨੇ ਐਡਵੈਂਚਰ ਗਤੀਵਿਧੀਆਂ ਤਹਿਤ ਟ੍ਰੈਕਿੰਗ, ਰੈਪਲਿੰਗ, ਰੌਕ ਕਲਾਈਮਿੰਗ ਤੇ ਮਨੋਰੰਜਕ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ । ਸਕਾਊਟਸ ਨੂੰ ਮਨਮੋਹਕ ਪਰ ਖ਼ਤਰਨਾਕ ਪਹਾੜੀ ਰਸਤਿਆਂ ਰਾਹੀਂ ਟ੍ਰੈਕਿੰਗ ਕਰਵਾਂਉਂਦੇ ਹੋਏ ਪਵਿੱਤਰ ਤਾਰਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਗਏ ।
ਅਖੀਰਲੇ ਦਿਨ ਲਿਜਾਇਆ ਗਿਆ ਰੇਂਜਰਜ਼ ਅਤੇ ਰੋਵਰਜ਼ ਨੂੰ ਸ਼ਿਮਲਾ ਘੁਮਾਉਣ ਲਈ 
ਟ੍ਰੈਕਿੰਗ ਮੌਕੇ ਸਕਾਊਟਸ ਵੱਲੋਂ ਰਸਤੇ ਵਿੱਚੋਂ ਪਲਾਸਟਿਕ ਅਤੇ ਕਾਗਜ਼ ਇਕੱਠੇ ਕਰਦਿਆਂ ਵਿਹਾਰਿਕ ਰੂਪ ਵਿੱਚ ਕੁਦਰਤ ਪ੍ਰਤੀ ਆਪਣੇ ਪਿਆਰ ਅਤੇ ਫ਼ਰਜ਼ ਦਾ ਸਬੂਤ ਦਿੱਤਾ ਗਿਆ । ਕਲਾ ਰੁਚੀਆਂ ਨੂੰ ਉਭਾਰਨ ਲਈ ਹਰੇਕ ਸ਼ਾਮ ਹੁੰਦੇ ਕੈਂਪ ਫਾਇਰ ਪ੍ਰੋਗਰਾਮ ਤਹਿਤ ਸਕਾਊਟਸ ਪੈਟਰੋਲ ਵਲੋਂ ਸ਼ਹੀਦ- ਏ -ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਦੇ ਨਾਲ ਸਮੂਹਕ ਗੀਤ, ਵੈਸਟਰਨ ਗਰੁੱਪ ਡਾਂਸ, ਭੰਗੜਾ, ਗਿੱਧਾ, ਸਕਿੱਟ, ਮਮਿਕਰੀ, ਕਾਵਿ ਉਚਾਰਨ ਦੀ ਕਲਾਮਈ ਪੇਸ਼ਕਾਰੀ ਵੀ ਕੀਤੀ ਗਈ । ਅਖੀਰਲੇ ਦਿਨ ਰੇਂਜਰਜ਼ ਅਤੇ ਰੋਵਰਜ਼ ਨੂੰ ਸ਼ਿਮਲਾ ਘੁਮਾਉਣ ਲਈ ਲਿਜਾਇਆ ਗਿਆ, ਜਿੱਥੇ ਰਿੱਜ, ਚਰਚ, ਲੱਕੜ ਬਾਜ਼ਾਰ ਅਤੇ ਲੋਅਰ ਸ਼ਿਮਲਾ ਮੁੱਖ ਆਕਰਸ਼ਨ ਰਹੇ । ਸਕਾਊਟਸ ਦੀ ਪਰਖ ਉਪਰੰਤ ਉਨ੍ਹਾਂ ਨੂੰ ਕੈਂਪ ਦੇ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤੇ ਗਏ ।