Breaking News ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪਹੁੰਚੇ ਮੋਹਾਲੀ ਸਾਈਬਰ ਪੁਲਸ ਸਟੇਸ਼ਨਆਪਣੇ ਵਿਰੁੱਧ ਦਰਜ ਐਫ. ਆਈ. ਆਰ. ਰੱਦ ਕਰਨ ਦੀ ਮੰਗ ਲੈ ਕੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹਾਈ ਕੋਰਟਕਾਲ ਰਿਕਾਰਡ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਬੀਬੀ ਜਗੀਰ ਕੌਰ ਦੀ ਸਖ਼ਤ ਤਾੜਨਾ, ਅਗਲੇ 24 ਘੰਟੇ ਵਿੱਚ ਲਿਖਤੀ ਜਨਤਕ ਮੁਆਫੀ ਮੰਗੋ, ਜਾਂ ਕਾਨੂੰਨ ਅਨੁਸਾਰ ਕੇਸ ਭੁਗਤਣ ਲਈ ਤਿਆਰ ਰਹੋਡੀਜਲ ਤੇ ਸਿਲਿੰਡਰ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਅੰਗ ਦਾਨ ਪ੍ਰਚਾਰ ਅਤੇ ਪੰਜਾਬ ਵਿੱਚ ਸਰਕਾਰੀ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਕਦਮ

ਦੁਆਰਾ: Punjab Bani ਪ੍ਰਕਾਸ਼ਿਤ :Friday, 28 March, 2025, 05:41 PM

ਪਟਿਆਲਾ : ਗਵਰਨਮੈਂਟ ਮੈਡੀਕਲ ਕਾਲਜ (GMC) ਪਟਿਆਲਾ ਵੱਲੋਂ PGIMER ਚੰਡੀਗੜ੍ਹ – ROTTO ਨੌਰਥ ਦੇ ਸਹਿਯੋਗ ਨਾਲ “ਹੈਂਡਸ-ਆਨ ਕੈਡੇਵਰੀਕ ਵਰਕਸ਼ਾਪ : ਅਬਡੋਮਿਨਲ ਅੰਗ ਪ੍ਰਾਪਤੀ ਮਾਸਟਰਕਲਾਸ” 28 ਮਾਰਚ 2025 ਨੂੰ ਆਯੋਜਿਤ ਕੀਤੀ ਗਈ। ਇਸਦਾ ਮੁੱਖ ਉਦੇਸ਼ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਨੂੰ ਮਜ਼ਬੂਤ ਕਰਨਾ ਸੀ ।

ਵਰਕਸ਼ਾਪ ਡਾ. ਰਾਜਨ ਸਿੰਗਲਾ (ਡਾਇਰੈਕਟਰ ਪ੍ਰਿੰਸੀਪਲ, GMC ਪਟਿਆਲਾ, & ਚੈਅਰਪਰਸਨ, SOTTO ਪੰਜਾਬ) ਦੀ ਅਗਵਾਈ ਵਿੱਚ ਹੋਈ

PGIMER ਚੰਡੀਗੜ੍ਹ ਦੇ ਰੈਨਲ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਡਾ. ਆਸ਼ਿਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਚਿਕਿਤਸਾ ਵਿਦਿਆਰਥੀਆਂ ਅਤੇ ਵਿਸ਼ੇਸ਼ਗਿਆਨਾਂ ਨੂੰ ਮ੍ਰਿਤ ਦਾਤਾਵਾਂ ਤੋਂ ਅੰਗ ਪ੍ਰਾਪਤੀ ਦੀ ਪ੍ਰਕਿਰਿਆ ਤੇ ਵਿਅਕਤੀਗਤ ਤਜਰਬਾ ਪ੍ਰਦਾਨ ਕੀਤਾ ।

ਵਿਸ਼ੇਸ਼ਅਗਿਆਂ  ਨੇ ਦਿੱਤਾ ਅੰਗ ਦਾਨ ਪ੍ਰਚਾਰ, ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਲੋੜ ਉਤੇ ਜ਼ੋਰ 

ਇਹ ਵਰਕਸ਼ਾਪ ਡਾ. ਰਾਜਨ ਸਿੰਗਲਾ (ਡਾਇਰੈਕਟਰ ਪ੍ਰਿੰਸੀਪਲ, GMC ਪਟਿਆਲਾ, & ਚੈਅਰਪਰਸਨ, SOTTO ਪੰਜਾਬ) ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਡਾ. ਗਗਨੀਨ ਕੌਰ ਸੰਧੂ (ਨੋਡਲ ਅਫਸਰ, SOTTO ਪੰਜਾਬ) ਨੇ ਸੰਚਾਲਨ ਕੀਤਾ । ਵਿਸ਼ੇਸ਼ਅਗਿਆਂ  ਨੇ ਅੰਗ ਦਾਨ ਪ੍ਰਚਾਰ, ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਲੋੜ ਉਤੇ ਜ਼ੋਰ ਦਿੱਤਾ। ਵਰਕਸ਼ਾਪ ਨੇ ਇਹ ਸੰਦੇਸ਼ ਦਿੱਤਾ ਕਿ ਕੈਡੇਵਰੀਕ ਅੰਗ ਦਾਨ ਸਰਵਜਨਿਕ ਸਿਹਤ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਅਤੇ ਪੰਜਾਬ ਨੂੰ ਇਸ ਖੇਤਰ ਵਿੱਚ ਆਗੂ ਬਣਾਉਣ ਲਈ ਨਵੀਆਂ ਨੀਤੀਆਂ ਤੇ ਜ਼ੋਰ ਦਿੱਤਾ ਗਿਆ ।