ਕੈਦੀਆਂ ਨੂੰ ਕੀਤਾ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ

ਦੁਆਰਾ: Punjab Bani ਪ੍ਰਕਾਸ਼ਿਤ :Friday, 28 March, 2025, 05:08 PM

ਪਟਿਆਲਾ 28 ਮਾਰਚ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੰਦਾਂ ਦੀ ਸਾਂਭ-ਸੰਭਾਲ ਲਈ ਮਨਾਏ ਜਾ ਰਹੇ ਵਿਸ਼ਵ ਮੌਖਿਕ ਸਿਹਤ ਦਿਵਸ ਤਹਿਤ ਡਿਪਟੀ ਡਾਇਰੈਕਟਰ ਕਮ ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਦੀ ਅਗਵਾਈ ਵਿੱਚ ਨਵੀ ਜਿਲਾ ਜੇਲ ਨਾਭਾ ਵਿਖੇ ਦੰਦਾਂ ਦੀ ਸਾਂਭ-ਸੰਭਾਲ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿਚ ਮੋਬਾਈਲ ਡੈਂਟਲ ਕਲੀਨਿਕ ਵੈਨ ਦੀ ਸਹਾਇਤਾ ਨਾਲ 1200 ਦੇ ਕਰੀਬ ਕੈਦੀਆਂ ਦਾ ਚੈਕਅੱਪ ਕੀਤਾ ਗਿਆ । ਇਸ ਮੋਕੇ ਉਹਨਾਂ ਨਾਲ ਡੈਂਟਲ ਡਾਕਟਰ ਡਾ. ਸਵਿਤਾ ਗਰਗ, ਡਾ. ਆਰਤੀ,ਡਾ ਯੋਗੇਸ,ਡਾ ਜਪਨੀਤ ਅਤੇ ਫੈਕਲਟੀ ਸਟਾਫ ਮੋਜੂਦ ਸੀ । ਡਾ. ਸੁੰਨਦਾ ਗਰੋਵਰ ਨੇ ਕੈਦੀਆਂ ਨੂੰ ਜਾਗਰੂਕ ਕਰਦੇ ਕਿਹਾ ਕਿ ਅਜੌਕੇ ਸਮੇਂ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੰਦਾਂ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਹੈ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ । ਉਹਨਾਂ ਕਿਹਾ ਦੰਦਾਂ ਦੀ ਸਹੀ ਸੰਭਾਲ ਕਰਕੇ ਅਸੀ ਮੁੰਹ ਅਤੇ ਪੇਟ ਦੀਆਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ।

1200 ਦੇ ਕਰੀਬ ਕੈਦੀਆਂ ਦਾ ਚੈਕਅੱਪ ਕੀਤਾ ਗਿਆ
ਡਿਪਟੀ ਡਾਇਰੈਕਟਰ ਕਮ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਨੇਂ ਦੱਸਿਆਂ ਕਿ ਇਸ ਪੰਦਰਵਾੜੇ ਦੋਰਾਣ ਜਿਲ੍ਹਾ, ਸਬ ਡਵੀਜਨ ਅਤੇ ਕਮਿਉਨਿਟੀ ਸਿਹਤ ਕੇਂਦਰ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਜਾਗਰੂਕਤਾ ਅਤੇ ਮੁਫਤ ਚੈਕਅਪ ਲਈ ਕੈਂਪ ਲਗਾਏ ਜਾ ਰਹੇ ਹਨ ਅਤੇ ਡੈਂਟਲ ਡਾਕਟਰਾਂ ਵੱਲੋਂ ਸਕੂਲਾਂ ਵਿਖੇ ਵੀ ਜਾ ਕੇ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ  । ਡੈਂਟਲ ਡਾਕਟਰ ਡਾ. ਸੁਨੰਦਾ ਨੇ ਵਿਦਿਆਰਥੀਆਂ ਨੂੰ ਰੋਜਾਨਾ ਸਵੇਰੇ ਬਰੱਸ਼ ਕਰਨ ਤੋ ਇਲਾਵਾ ਰਾਤ ਦਾ ਖਾਣਾ ਖਾਣ ਤੋ ਬਾਅਦ ਵੀ ਬਰੱਸ਼ ਕਰਨਾ ਬਹੁੱਤ ਹੀ ਜਰੂਰੀ ਹੈ ਬਾਰੇ ਦੱਸਦੇ ਕਿਹਾ ਕਿ ਗਾਜਰ, ਮੂਲੀ, ਸੇਬ, ਬੇਰ ਅਤੇ ਗੰਨਾਂ ਆਦਿ ਖਾਣ ਨਾਲ ਦੰਦਾਂ ਦੀ ਸਫਾਈ ਦੇ ਨਾਲ-ਨਾਲ ਮਸੂੜਿਆਂ ਨੂੰ ਕੀੜਾ ਵੀ ਨਹੀ ਲੱਗਦਾ । ਇਸ ਤਰ੍ਹਾਂ ਦੁੱਧ, ਅੰਡਾ, ਦਾਲ, ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਦੰਦਾਂ ਅਤੇ ਮਸੂੜਿਆਂ ਨੁੰ ਮਜ਼ਬੂਤ ਰੱਖਦੀਆਂ ਹਨ ਅਤੇ ਸਿਹਤ ਲਈ ਵੀ ਫਾਇਦੇਮੰਦ ਹਨ ।