ਭੂਚਾਲ ਨੇ ਮਿਆਂਮਾਰ ਤੇ ਥਾਈਲੈਂਡ ’ਚ ਮਚਾਈ ਤਬਾਹੀ ਨਾਲ 100 ਤੋਂ ਵੱਧ ਮੌਤਾਂ

ਨਵੀਂ ਦਿੱਲੀ : ਵਿਦੇਸ਼ ਧਰਤੀ ਮਿਆਂਮਾਰ ਤੇ ਥਾਈਲੈਂਡ ਵਿਚ ਭੂਚਾਲ ਆਉਣ ਕਾਰਨ 100 ਤੋਂ ਵਧ ਮੌਤਾਂ ਹੋਈਆਂ ਹਨ। ਦੱਸਣਯੋਗ ਹੈ ਕਿ ਭੂਚਾਲ ਦਾ ਕੇਂਦਰ ਬਿੰਦੂ ਮੱਧ ਮਿਆਂਮਾਰ ਵਿੱਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿਚ ਸੀ । ਮਿਆਂਮਾਰ ਵਿਚ ਆਏ ਭੂਚਾਲ ਤੋਂ ਬਾਅਦ ਸਾਹਮਣੇ ਆ ਰਹੇ ਵੀਡੀਓਜ਼ ਵਿਚ ਤਬਾਹੀ ਦਿਖਾਈ ਦੇ ਰਹੀ ਹੈ। ਦੇਸ਼ ਪਹਿਲਾਂ ਹੀ ਘਰੇਲੂ ਯੁੱਧ ਵਿਚ ਫਸਿਆ ਹੋਇਆ ਹੈ ਅਤੇ ਜੇਕਰ ਭੂਚਾਲ ਨੇ ਤਬਾਹੀ ਮਚਾ ਦਿਤੀ, ਤਾਂ ਸਥਿਤੀ ਖ਼ਤਰਨਾਕ ਹੋ ਸਕਦੀ ਹੈ । ਥਾਈਲੈਂਡ ਵਿਚ ਵੀ ਭੂਚਾਲ ਕਾਰਨ ਇਕ ਉੱਚੀ ਇਮਾਰਤ ਡਿੱਗਦੀ ਦੇਖੀ ਗਈ। ਖ਼ਬਰਾਂ ਮਿਲ ਰਹੀਆਂ ਹਨ ਕਿ ਇਸ ਤਬਾਹੀ ਕਾਰਨ 100 ਤੋਂ ਵੱਧ ਮੌਤਾਂ ਹੋ ਗਈਆਂ ਹਨ ।
ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਥਾਈਲੈਂਡ ਵਿਚ ਰਿਕਟਰ ਪੈਮਾਨੇ ’ਤੇ 7.2 ਤੀਬਰਤਾ ਦਾ ਖ਼ਤਰਨਾਕ ਭੂਚਾਲ ਆਇਆ
ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਖ਼ਤਰਨਾਕ ਭੂਚਾਲ ਕਾਰਨ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ । ਥਾਈਲੈਂਡ ਤੋਂ ਖ਼ਤਰਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਇਕ ਵੀਡੀਉ ਸਾਹਮਣੇ ਆਇਆ ਹੈ, ਜਿਸ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਦੀ ਦਿਖਾਈ ਦੇ ਰਹੀ ਹੈ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਥਾਈਲੈਂਡ ਵਿਚ ਰਿਕਟਰ ਪੈਮਾਨੇ ’ਤੇ 7.2 ਤੀਬਰਤਾ ਦਾ ਖ਼ਤਰਨਾਕ ਭੂਚਾਲ ਆਇਆ । ਦੇਸ਼ ਭਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।
ਦਿੱਲੀ ਐਨ. ਸੀ. ਆਰ. ਤਕ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਦਿੱਲੀ ਐਨ. ਸੀ. ਆਰ. ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਹੇਠਾਂ ਸੀ, ਜਿਸ ਕਾਰਨ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਯੂਐਸਜੀਐਸ ਨੇ ਇਕ ਬਿਆਨ ਵਿਚ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 12:50 ਵਜੇ ਦੇ ਕਰੀਬ, ਮਿਆਂਮਾਰ ਦੇ ਸਾਗਾਇੰਗ ਸ਼ਹਿਰ ਤੋਂ 16 ਕਿਲੋਮੀਟਰ ਉੱਤਰ-ਪੱਛਮ ਵਿੱਚ, 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਬੈਂਕਾਕ ਵਿੱਚ ਵੀ ਭੂਚਾਲ ਕਾਰਨ ਤਬਾਹੀ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਭੱਜਦੇ ਦੇਖਿਆ ਗਿਆ ਅਤੇ ਕੁਝ ਵੀਡੀਉਜ਼ ਵਿਚ ਲੋਕਾਂ ਨੂੰ ਖਾਣਾ ਖਾਂਦੇ ਸਮੇਂ ਕੰਬਦੇ ਦਿਖਾਇਆ ਗਿਆ। ਸਭ ਤੋਂ ਖ਼ਤਰਨਾਕ ਵੀਡੀਉ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦਾ ਹੈ, ਜਿਸ ਵਿਚ ਇੱਕ ਬਹੁ-ਮੰਜ਼ਿਲਾ ਇਮਾਰਤ ਪੱਤਿਆਂ ਦੇ ਢੇਰ ਵਾਂਗ ਡਿੱਗਦੀ ਦਿਖਾਈ ਦੇ ਰਹੀ ਹੈ ।
