ਥਾਣਾ ਘਨੌਰ ਪੁਲਿਸ ਨੇ ਚੋਰੀ ਦੇ 2 ਮੁਕੱਦਮੇ ਟਰੇਸ ਕਰਕੇ ਕੀਤੀ ਸਫਲਤਾ ਹਾਸਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 29 July, 2023, 06:53 PM

ਚੋਰੀਆਂ ਕਰਨ ਲਈ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ ਬਣੀ ਚੋਰਾਂ ਨੂੰ ਕਾਬੂ ਕਰਨ ਦਾ ਜ਼ਰੀਆ

-ਪੁਲਿਸ ਵੱਲੋਂ ਕਾਬੂ ਕੀਤੀ ਮਹਿੰਦਰਾ ਬਲੈਰੋ ਗੱਡੀ ਬਣੀ ਚੋਰਾਂ ਤੱਕ ਪਹੁੰਚਣ ਦਾ ਜ਼ਰੀਆ

ਘਨੌਰ, 29 ਜੁਲਾਈ – ਐਸ. ਐਸ. ਪੀ. ਪਟਿਆਲਾ ਸ੍ਰੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸਾ ਅਤੇ ਸ੍ਰੀ ਹਰਬੀਰ ਸਿੰਘ ਅਟਵਾਲ, ਪੀਪੀਐਸ ਕਪਤਾਨ ਪੁਲਿਸ ਇੰਨਵੈਟੀਗੇਸਨ ਪਟਿਆਲਾ ਦੀਆਂ ਹਦਾਇਤਾ ਅਨੁਸਾਰ ਅਤੇ ਸ੍ਰੀ ਰਘਬੀਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਐਸ ਆਈ ਗੁਰਨਾਮ ਸਿੰਘ ਘੁੰਮਣ ਮੁੱਖ ਅਫਸਰ ਥਾਣਾ ਘਨੌਰ ਦੀ ਸਪੈਸ਼ਲ ਟੀਮ ਬਣਾਈ ਗਈ ਸੀ। ਜਿਹਨਾਂ ਵੱਲੋਂ ਕਾਰਵਾਈ ਕਰਦੇ ਹੋਏ 2 ਚੋਰੀ ਦੇ ਮੁਕਦਮੇ ਟਰੇਸ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਿਤੀ 17/18-07-2023 ਦੀ ਦਰਮਿਆਨੀ ਰਾਤ ਨੂੰ ਪਿੰਡ ਅਲਾਮਦੀਪੁਰ ਵਿਖੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰ ਰਹੇ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਚੋਰ ਮੌਕੇ ਤੋਂ ਭੱਜ ਗਏ ਸੀ। ਪੁਲਿਸ ਪਾਰਟੀ ਥਾਣਾ ਘਨੌਰ ਨੇ ਮੌਕੇ ਤੋਂ ਚੋਰੀ ਵਿੱਚ ਵਰਤੀ ਗਈ ਜੀਪ ਮਹਿੰਦਰਾ ਬਲੈਰੋ ਨੰ. PB 03 P. 9623 ਬਰਾਮਦ ਕਰ ਲਈ ਸੀ। ਉਕਤ ਨੰਬਰੀ ਜੀਪ ਅਕਾਸ਼ ਪੁੱਤਰ ਚੰਨੀ ਵਾਸੀ ਤਰਖਾਣਮਾਜਰਾ ਜਿਲਾ ਫਤਿਹਗੜ ਸਾਹਿਬ ਦੇ ਨਾਮ ਹੈ।ਜਿਸ ਤੇ ਤਫਤੀਸ ਅਮਲ ਵਿੱਚ ਲਿਆ ਕੇ ਮੁੱਕਦਮਾ ਨੰਬਰ 70 ਮਿਤੀ 8-7-23 ਅਪ 457,380,511 ਆਈ ਪੀ ਸੀ ਥਾਣਾ ਘਨੌਰ ਵਿੱਚ ਅਕਾਸ ਪੁੱਤਰ ਚੰਨੀ ਵਾਸੀ ਤਰਖਾਣ ਮਾਜਰਾ ਜਿਲਾ ਫਤਿਹਗੜ ਸਾਹਿਬ, ਕਰਮਾ ਪੁੱਤਰ ਫੌਜੀ ਵਾਸੀ ਗਲੀ ਨੰ. 05 ਢੇਹਾ ਕਲੋਨੀ ਬਾਹਮਣ ਮਾਜਰਾ ਸਰਹਿੰਦ, ਸਾਹਿਲ ਪੁੱਤਰ ਪਵਨ ਵਾਸੀ ਗਲੀ ਨੰ.01 ਢਾਹਾ ਕਲੋਨੀ ਬਾਹਮਣ ਮਾਜਰਾ ਸਰਹਿੰਦ ਜਿਲਾ ਫਤਿਹਗੜ ਸਾਹਿਬ ਨੂੰ ਦੋਸ਼ੀ ਨਾਮਜਦ ਕਰਕੇ ਮਿਤੀ 25-07-23 ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੇ ਆਪਣੀ ਪੁੱਛਗਿਛ ਵਿੱਚ ਦੱਸਿਆ ਕਿ ਇਹਨਾਂ ਨੇ ਮਿਤੀ (02-03- 2023 ਨੂੰ ਨਹਿਰ ਪੁੱਲ ਘਨੌਰ ਪਾਸੇ ਦੁਕਾਨ ਵਿੱਚੋਂ ਕੋਲਡ ਡਰਿੰਕ ਦੀਆਂ ਪੇਟੀਆਂ ਚੋਰੀ ਕੀਤੀਆਂ ਸੀ। ਦੋਸ਼ੀਆਨ ਉਕਤਾਨ ਦੀ ਪੁੱਛਗਿਛ ਦੇ ਅਧਾਰ ਤੇ ਮੁਕਦਮਾ ਨੰਬਰ 22 ਮਿਤੀ 4-3-23 ਧਰਾਵਾਂ 457, 380 ਆਈ ਪੀ ਸੀ ਥਾਣਾ ਘਨੌਰ ਵਿਚ ਨਾਮਜਦ ਕਰਕੇ ਮਿਤੀ 29-06-23 ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕਰਕੇ 50 ਹਜਾਰ ਰੁਪਏ ਬ੍ਰਾਮਦ ਕੀਤੇ ਗਏ।