ਗੁਰਦੁਆਰਾ ਨਥਾਣਾ ਸਾਹਿਬ ਵਿਖੇ ਕਿਸਾਨਾਂ ਦੀ ਹੋਈ ਮੀਟਿੰਗ, ਚੱਪੇ ਚੱਪੇ ਤੇ ਪੁਲਿਸ ਤਾਇਨਾਤ

ਘਨੌਰ 28 ਮਾਰਚ : ਸ਼ੰਭੂ ਬਾਰਡਰ ਤੋ ਟਰਾਲੀਆਂ ਚੋਰੀ ਹੋਣ ਦਾ ਮੁੰਦਾ ਪੁਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿਸ ਨੂੰ ਲੈ ਕੇ ਅੱਜ ਹਲ਼ਕਾ ਘਨੌਰ ਦੇ ਗੁਰੁਦਵਾਰਾ ਨਥਾਣਾ ਸਾਹਿਬ ਵਿਖੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ । ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਸੀ ਕਿ ਟਰਾਲੀਆਂ ਚੋਰੀ ਹੋਣ ਨੂੰ ਲੈ ਕੇ ਪੁਆਧ ਅਤੇ ਹੋਰ ਲੋਕਾਂ ਦੇ ਦਿਲਾਂ ਵਿੱਚ ਕੋਈ ਤ੍ਰੇੜ ਨਹੀ ਆਉਣੀ ਚਾਹੀਦੀ ।
ਸਰਕਾਰ ਵਲੋਂ ਕੀਤੇ ਜਬਰ ਦਾ ਉਹ ਸਬਰ ਨਾਲ ਜਵਾਬ ਦੇਣਗੇ
ਉਨਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਜਬਰ ਦਾ ਉਹ ਸਬਰ ਨਾਲ ਜਵਾਬ ਦੇਣਗੇ । ਕਿਸਾਨਾਂ ਦੀ ਮੀਟਿੰਗ ਨੂੰ ਲੈਕੇ ਘਨੌਰ ਏਰੀਏ ਵਿਚ ਚੱਪੇ ਚੱਪੇ ਤੇ ਪੁਲਿਸ ਪਾਰਟੀ ਤਾਇਨਾਤ ਕੀਤੀ ਹੋਈ ਸੀ । ਉਧਰ ਲਾਅ ਐਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਡਿਪਟੀ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਹੇਠ ਐਸ. ਐਚ. ਓ. ਸਾਹਿਬ ਸਿੰਘ ਵਿਰਕ ਅਤੇ ਪੰਜਾਬ ਪੁਲਿਸ ਵਲੋਂ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ।ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੀਆਂ ਐਸ ਪੀ ਜਸਵੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੀਟਿੰਗ ਹੋ ਗਈ ਹੈ ਪਰ ਸੁਬੇ ਵਿੱਚ ਕਿਸੇ ਨੂੰ ਵੀ ਅਮਨ ਕਾਨੂੰਨ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀ ਦਿਤੀ ਜਾਵੇਗੀ ।
