ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਕੀਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਸ਼ੋਅਰੂਮ ਸੀਲ

ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਦੀਆਂ ਹਦਾਇਤਾਂ ’ਤੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸ਼੍ਰੀਮਤੀ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਐਸ. ਸੀ.ਐਫ. 138 ਛੋਟੀ ਬਰਾਂਦਰੀ, ਸ਼ਾਪ ਸੇਵਾ ਸਿੰਘ ਸ਼ੇਰਾ ਵਾਲਾ ਗੇਟ, ਲਿਬਰਟੀ ਸ਼ੋਰੂਮ (ਅਵਿਨਾਸ਼ ਰਾਣੀ) ਰਾਜਪੁਰਾ ਰੋਡ, ਵੈਲਡਿੰਗ ਸ਼ਾਪ ਸਾਈਂ ਮਾਰਕੀਟ, ਅਕਾਲ ਕੰਪਲੈਕਸ ਨੂੰ ਸੀਲ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਸਿਟੀ ਸੈਂਟਰ ਮਾਰਕੀਟ, ਮਜੀਠੀਆ ਯਾਦਵਿੰਦਰਾ ਇਨਕਲੇਵ ਵਿਖੇ 4 ਵੱਖੋ-ਵੱਖਰੇ ਯੂਨਿਟਾਂ ਨੂੰ ਵੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸੀਲ ਕੀਤਾ ਗਿਆ । ਇਸ ਤੋਂ ਇਲਾਵਾ ਨੈਸ਼ਨਲ ਮੋਟਰਜ਼ ਪੈਟਰੋਲ ਪੰਪ ਮਾਲ ਰੋਡ (ਸ਼੍ਰੀ ਗੁਰਪ੍ਰੀਤ ਸਿੰਘ ਕੈਰੋਂ), ਰੋਇਲ ਐਨਫੀਲਡ ਸਰਹਿੰਦ ਰੋਡ (ਸ਼੍ਰੀ ਨਿਸ਼ਿੰਦਰਦੀਪ ਸਿੰਘ), ਸੀ-104 ਫੋਕਲ ਪੁੰਆਇਟ (ਸ਼੍ਰੀ ਸੰਜੀਵ ਕੁਮਾਰ), ਸ਼੍ਰੀ ਸਰਬਜੀਤ ਸਿੰਘ ਸਾਈਂ ਮਾਰਕਿਟ ਅਕਾਲ ਕੰਪਲੈਕਸ, ਸ਼੍ਰੀ ਰਵਿੰਦਰ ਸਿੰਘ ਅਨਾਰਦਾਨਾ ਚੌਂਕ ਨੇੜੇ ਬਹੇੜਾ ਰੋਡ ਮਾਰਕਿਟ ਅਤੇ ਸ਼੍ਰੀ ਭੁਪਿੰਦਰ ਸਿੰਘ ਨੇੜੇ ਫੁਹਾਰਾ ਚੌਂਕ ਵੱਲੋਂ ਮੋਕੇ ਤੇ ਹੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਅਦਾਇਗੀ ਸੀਲਿੰਗ ਟੀਮ ਨੂੰ ਕਰਕੇ ਸੀਲਿੰਗ ਕਾਰਵਾਈ ਤੋਂ ਬਚਿਆ ਗਿਆ ।
ਸੀਲਿੰਗ ਦੌਰਾਨ ਨਿਗਮ ਦੀ ਵੱਖ ਵੱਖ ਬ੍ਰਾਂਚਾਂ ਦੇ ਅਧਿਕਾਰੀ ਕਰਮਚਾਰੀ ਸਨ ਮੌਜੂਦ
ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਸੁਨੀਲ ਕੁਮਾਰ ਗੁਲਾਟੀ ਪ੍ਰਾਪਰਟੀ ਟੈਕਸ ਇੰਸਪੈਕਟਰ, ਗੌਰਵ ਠਾਕੁਰ ਬਿਲਡਿੰਗ ਇੰਸਪੈਕਟਰ, ਜਗਤਾਰ ਸਿੰਘ ਸੈਨਟਰੀ ਇੰਸਪੈਕਟਰ, ਹਰਵਿੰਦਰ ਸਿੰਘ ਸੈਨਟਰੀ ਇੰਸਪੈਕਟਰ, ਮੁਕੇਸ਼ ਦਿਕਸ਼ਿਤ ਪ੍ਰਾਪਰਟੀ ਟੈਕਸ ਇੰਸਪੈਕਟਰ, ਨਵਦੀਪ ਸ਼ਰਮਾ ਪ੍ਰਾਪਰਟੀ ਟੈਕਸ ਇੰਸਪੈਕਟਰ, ਇੰਦਰਜੀਤ ਸਿੰਘ ਸੈਨਟਰੀ ਇੰਸਪੈਕਟਰ, ਰਿਸ਼ਭ ਗੁਪਤਾ ਸੈਨਟਰੀ ਇੰਸਪੈਕਟਰ, ਅੰਕੁਸ਼ ਕੁਮਾਰ ਬਿਲਡਿੰਗ ਇੰਸਪੈਕਟਰ, ਸਰਬਜੀਤ ਕੌਰ ਪ੍ਰਾਪਰਟੀ ਟੈਕਸ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਮੋਹਿਤ ਜਿੰਦਲ ਸੈਨਟਰੀ ਇੰਸਪੈਕਟਰ ਸ਼ਾਮਿਲ ਸਨ ।
80 ਲੱਖ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਕੀਤਾ ਗਿਆ ਇਕੱਠਾ
ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ । ਇਸ ਮੌਕੇ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਪ੍ਰਾਪਰਟੀ ਟੈਕਸ ਲਵਨੀਸ਼ ਗੋਇਲ ਨੇ ਦੱਸਿਆ ਗਿਆ ਕਿ ਸੀਲਿੰਗ ਮੁਹਿੰਮ ਦੌਰਾਨ 80 ਲੱਖ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ । ਉਹਨਾਂ ਦੱਸਿਆ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ । ਉਹਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ।
