ਅਮਰੀਕਾ ਤੋਂ ਭਾਰਤ ਡਿਪੋਰਟ ਹੋਏ 104 ਭਾਰਤੀ ਨਾਗਰਿਕਾਂ ਦੀ ਸੂਚੀ ਹੋਈ ਜਾਰੀ

ਅਮਰੀਕਾ ਤੋਂ ਭਾਰਤ ਡਿਪੋਰਟ ਹੋਏ 104 ਭਾਰਤੀ ਨਾਗਰਿਕਾਂ ਦੀ ਸੂਚੀ ਹੋਈ ਜਾਰੀ
ਅੰਮ੍ਰਿਤਸਰ : ਸੰਸਾਰ ਪ੍ਰਸਿੱਧ ਅਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਕੁਝ ਦਿਨਾਂ ਦੇ ਮਗਰੋਂ ਹੀ ਜਿਨ੍ਹਾਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਵਿਚ ਗੁਜਰਾਤ 33, ਪੰਜਾਬ 30, ਚੰਡੀਗੜ੍ਹ 2, ਹਰਿਆਣਾ 33, ਮਹਾਰਾਸ਼ਟਰ 2, ਯੂ. ਪੀ. 3, ਜਲੰਧਰ 5, ਹੁਸ਼ਿਆਰਪੁਰ 4, ਅੰਮ੍ਰਿਤਸਰ 4, ਗੁਰਦਾਸਪੁਰ 3, ਪਟਿਆਲਾ 3, ਕਪੂਰਥਲਾ 3, ਤਰਨਤਾਰਨ 1, ਸੰਗਰੂਰ 1, ਰੋਪੜ 1, ਨਵਾਂਸ਼ਹਿਰ 1, ਫਿ਼ਰੋਜ਼ਪੁਰ 1, ਲੁਧਿਆਣਾ 1, ਮੋਹਾਲੀ 1 ਅਤੇ ਮਾਨਸਾ 1 ਸ਼ਾਮਲ ਹੈ । ਦੱਸਣਯੋਗ ਹੈ ਕਿ ਜਾਰੀ ਸੂਚੀ ਅਨੁਸਾਰ 104 ਭਾਰਤੀ ਅੱਜ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਪਹੁੰਚਣਗੇ।ਇਸ ਤੋਂ ਇਲਾਵਾ ਡਿਪੋਰਟ ਵਿਅਕਤੀਆਂ ਵਿਚ 12 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ 24 ਦੇ ਕਰੀਬ ਮਹਿਲਾਵਾਂ ਵੀ ਸ਼ਾਮਲ ਹਨ ।
