ਭਾਰਤੀ ਕਿਸਾਨ ਯੂਨੀਅਨ ਏਕਤਾ (ਸ਼ਾਦੀਪੁਰ) ਨੇ ਕੀਤੀ ਮੀਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Thursday, 06 February, 2025, 01:19 PM

ਭਾਰਤੀ ਕਿਸਾਨ ਯੂਨੀਅਨ ਏਕਤਾ (ਸ਼ਾਦੀਪੁਰ) ਨੇ ਕੀਤੀ ਮੀਟਿੰਗ
9 ਫਰਵਰੀ ਨੂੰ ਕੇ.ਦਰ ਸਰਕਾਰ ਦੇ ਖਿਲਾਫ ਦਿਤੇ ਜਾਣਗੇ ਮੰਗ ਪੱਤਰ : ਬੂਟਾ ਸਿੰਘ
ਪਟਿਆਲਾ : ਕਸਬਾ ਸਨੌਰ ਦੇ ਫਤਿਹਪੁਰ ਰੋਡ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸ਼ਾਦੀਪੁਰ) ਦੇ ਮੁੱਖ ਦਫਤਰ ਦੇ ਇੰਚਾਰਜ ਨਿਰਮਲ ਸਿੰਘ ਦੀ ਅਗਵਾਈ ਹੇਠ ਬੈਠਕ ਹੋਈ, ਜਿਸ ਵਿਚ ਐਸ. ਕੇ. ਐੱਮ. ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮੋਣੀ ਭਾਂਖਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ । ਇਸ ਮੌਕੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਇਸ ਬੈਠਕ ਵਿਚ ਜਥੇਬੰਦੀ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁੱਖ ਮੁੱਦਾ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਚ ਵਾਅਦਾ ਕੀਤਾ ਸੀ ਕਿ ਅਸੀਂ ਕਰਜਾ ਮੁਆਫੀ ਵੀ ਕਰਾਂਗੇ । ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਵੀ ਲਾਗੂ ਕੀਤਾ ਜਾਵੇਗਾ । ਉਨ੍ਹਾਂ ਹੈਰਾਨੀਜਨਕ ਹੁੰਦਿਆਂ ਕਿਹਾ ਕਿ ਬੀਤੇ ਦਿਨ ਕੇਂਦਰ ਸਰਕਾਰ ਵਲੋਂ ਕਰਜੇ ਮੁਆਫੀ ਲਈ ਕੋਈ ਵਿਚਾਰ ਨਹੀਂ ਹੈ ਅਜਿਹਾਂ ਬਿਆਨ ਦਿੱਤਾ ਗਿਆ, ਜਿਸਦੀ ਅਸੀਂ ਨਿੰਦਾ ਕਰਦੇ ਹਾਂ। ਸ. ਸ਼ਾਦੀਪੁਰ ਤੇ ਜਸਵਿੰਦਰ ਸਿੰਘ ਮੋਣੀ ਭਾਂਖਰ ਨੇ ਕਿਹਾ ਕਿ ਅਸੀ ਕੇਂਦਰ ਤੇ ਪੰਜਾਬ ਸਰਕਾਰ ਤੋ ਕਿਸਾਨਾਂ ਦੇ ਹੱਕਾਂ ਦੀਆਂ ਮੰਗਾਂ ਲਈ ਸੰਘਰਸ਼ ਕਰਾਂਗੇ । ਉਨ੍ਹਾਂ ਦੱਸਿਆ ਕਿ ਇਸਦੇ ਸੰਬੰਧ ਵਿਚ ਅਸੀਂ 9 ਤਰੀਖ ਨੂੰ ਕੇਂਦਰ ਸਰਕਾਰ ਦੇ ਖਿਲਾਫ ਮੰਗ ਪੱਤਰ ਦੇਵਾਂਗੇ । ਇਸ ਮੌਕੇ ਸੰਸਾਰ ਸਿੰਘ , ਹਾਕਮ ਸਿੰਘ ਥੂਹੀ ਬਲਾਕ ਪ੍ਰਧਾਨ ਨਾਭਾ, ਡਾ. ਬਲਵਿੰਦਰ ਸਿੰਘ ਖੁੱਡਾਂ ,ਬਬੀ ਸ਼ਾਦੀਪੁਰ,ਕੁਲਦੀਪ ਸਿੰਘ ਸਨੌਰ, ਦੇਵ ਚੰਦ ਸ਼ਰਮਾ, ਮੇਜਰ ਸਿੰਘ ਕੈਪਟਨ, ਮਲਕੀਤ ਸਿੰਘ ਗਾਂਧੀ, ਗੁਰਚਰਨ ਸਿੰਘ ਹੰਜਰਾਅ, ਕਿਰਪਾਲ ਸਿੰਘ, ਅਵਤਾਰ ਸਿੰਘ ਖੇਰਾ, ਭਗਵੰਤ ਸਿੰਘ ਤੇ ਹੋਰ ਕਈ ਮੌਜੂਦ ਸਨ ।