ਨਜਾਇਜ ਅਸਲੇ ਦੀ ਤਸਕਰੀ ਕਰਨ ਵਾਲੇ ਤਸਕਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਵੱਲੋ ਕਾਬੂ ; ਤਿੰਨ ਦੇਸੀ

ਨਜਾਇਜ ਅਸਲੇ ਦੀ ਤਸਕਰੀ ਕਰਨ ਵਾਲੇ ਤਸਕਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਵੱਲੋ ਕਾਬੂ ; ਤਿੰਨ ਦੇਸੀ
ਪਿਸਤੋਲ ਅਤੇ ਕਾਰਤੂਸ ਬਰਾਮਦ
ਪਟਿਆਲਾ : ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਐਸ. ਪੀ. ਇਨਵੈਸਟੀਗੇਸ਼ਨ ਯੋਗੇਸ ਸਰਮਾ ਅਤੇ ਡੀ. ਐਸ. ਪੀ. ਸਿਟੀ 2 ਮਨੋਜ ਗੋਰਸੀ ਵਲੋਂ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁੰਹਿਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 26 ਜਨਵਰੀ 2025 ਨੂੰ ਫਹੀਮ ਖਾਨ ਪੁੱਤਰ ਸ਼ੋਕੀਨ ਸਾਹ ਵਾਸੀ ਪਿੰਡ ਉਸਾਨ ਨਗਰ ਗੜੀ ਤਹਿਸੀਲ ਅਤੇ ਥਾਣਾ ਨਗੀਨਾ ਜਿਲ੍ਹਾ ਬਿਜਨੋਰ ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਦਸ਼ਮੇਸ਼ ਨਗਰ ਜੰੁਗੀਆ ਰੋਡ ਖਰੜ ਮੋਹਾਲੀ ਅਤੇ ਤੇਜਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਘਟੋਰ ਤਹਿਸੀਲ ਖਰੜ ਥਾਣਾ ਸਦਰ ਕੁਰਾਲੀ ਜਿਲ੍ਹਾ ਮੋਹਾਲੀ ਨੂੰ ਗਿ੍ਰਫਤਾਰ ਕਰਕੇ ਉਹਨਾ ਕੋਲੋਂ ਵੱਖ ਵੱਖ ਤਰ੍ਹਾਂ ਦਾ ਨਜਾਇਜ ਅਸਲਾ ਬਰਾਮਦ ਕੀਤਾ ਗਿਆ । ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਥਾਣਾ ਅਰਬਨ ਐਸਟੇਟ ਦੇ ਏ. ਐਸ. ਆਈ. ਕੁਲਦੀਪ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਸਨ ਤਾਂ ਸੂਚਨਾ ਮਿਲੀ ਕਿ ਦੋ ਵਿਅਕਤੀ ਜੋ ਕਿ ਉਤਰ ਪ੍ਰਦੇਸ਼ ਤੋਂ ਨਜਾਇਜ ਅਸਲਾ ਲਿਆ ਕਰ ਲੁੱਟਾਂ ਖੋਹਾਂ ਕਰਦੇ ਹਨ ਅਤੇ ਅਸਲੇ ਦੀ ਵੀ ਤਸਕਰੀ ਕਰਦੇ ਹਨ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਆਰਮਜ ਐਕਟ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਪਰੋਕਤ ਦੋਹਾਂ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਪ੍ਰਾਪਤ ਕਰਕੇ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ, ਜਿਸ ’ਤੇ ਇੱਕ ਹੋਰ ਵਿਅਕਤੀ ਹਰਸ਼ਦੀਪ ਸਿੰਘ ਉਰਫ ਪਾਠਾ ਉਰਫ ਮਨੀ ਪੁੱਤਰ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 300, ਖੇੜੇ ਵਾਲੀ ਗਲੀ, ਸੈਕਟਰ-2 ਪਿੰਡ ਮੁੰਡੀ ਖਰੜ ਤਹਿਸੀਲ ਖਰੜ ਜਿਲ੍ਹਾ ਮੋਹਾਲੀ ਨੂੰ ਵੀ 28 ਜਨਵਰੀ 2025 ਨੂੰ ਗਿ੍ਰਫਤਾਰ ਕਰਕੇ ਨਜਾਇਜ ਅਸਲਾ ਬਰਾਮਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਦੋਸ਼ੀਆ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵੱਲੋ ਹੋਰ ਕਿਸ ਕਿਸ ਨੂੰ ਨਜਾਇਜ ਅਸਲਾ ਦਿਤਾ ਗਿਆ ਹੈ ।
