ਟੀ. ਬੀ. ਦੇ ਮਰੀਜਾਂ ਨੂੰ ਕੀਤੀ ਫੂਡ ਬਾਸਕਿਟਾਂ ਦੀ ਵੰਡ

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਫੂਡ ਬਾਸਕਿਟਾਂ ਦੀ ਵੰਡ
ਪਟਿਆਲਾ 29 ਜਨਵਰੀ : ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਟ੍ਰੇਨਿੰਗ ਅਨੈਕਸੀ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਰੀਚ ਔਰਗਨਾਈਜੇਸ਼ਨ ਅਤੇ ਹਿੰਦੁਸਤਾਨ ਯੁਨੀਲੀਵਰ ਦੇ ਸਹਿਯੋਗ ਨਾਲ 21 ਟੀ.ਬੀ. ਦੀ ਦਵਾਈ ਲੈ ਰਹੇ ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਬਾਸਕਿਟ ਦੀ ਵੰਡ ਕੀਤੀ ਗਈ।ਜਾਣਗੀਆਂ। ਇਸ ਮੌਕੇ ਜਿਲ੍ਹਾ ਟੀ. ਬੀ. ਅਫਸਰ ਸ੍ਰੀ ਗੁਰਪ੍ਰੀਤ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਟੀ.ਬੀ. ਦੇ ਮਰੀਜ਼ ਨੋਟੀਫਾਈ ਹੁੰਦੇ ਹਨ ਉਹਨਾਂ ਵਿੱਚ 56ਫੀਸਦੀ ਕੁਪੋਸ਼ਨ ਦੇ ਸ਼ਿਕਾਰ ਹੁੰਦੇ ਹਨ। ਉਹਨਾਂ ਦੱਸਿਆ ਕਿ ਟੀ. ਬੀ. ਦੇ ਹਰੇਕ ਮਰੀਜ਼ ਨੂੰ ਸਿਹਤ ਵਿਭਾਗ ਵੱਲੋਂ ਮੁਫਤ ਦਵਾਈ ਮੁਫਤ ਟੈਸਟ ਤੇ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ ਲਈ ਦਿੱਤੀ ਜਾਂਦੀ ਹੈ । ਇਸ ਮੌਕੇ ਉਹਨਾਂ ਕਿਹਾ ਕਿ ਨਿਕਸਾ ਮਿੱਤਰ ਸਕੀਮ ਤਹਿਤ ਹਰ ਬੰਦੇ ਨੂੰ ਟੀ. ਬੀ. ਦੇ ਮਰੀਜ਼ਾਂ ਨੂੰ ਗੋਦ ਲੈਣ ਲਈ ਪਹਿਲ ਕਰਨੀ ਚਾਹੀਦੀ ਹੈ । ਰੀਚ ਐਨਜੀਓ ਸੰਸਥਾ ਦੇ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰਸ੍ਰੀਗਾਲਿਬ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡ ਬਾਸਕਿਟ ਉਹਨਾਂ ਟੀ. ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ. ਐਮ. ਆਈ. 18. 5 ਤੋਂ ਘੱਟ, ਐਚ. ਆਈ. ਵੀ. ਨਾਲ ਪੀੜਤ, ਐਮ. ਡੀ. ਆਰ. ਨਾਲ ਜੂਝ ਰਹੇ ਮਰੀਜ਼ ਅਤੇ ਗਰਭਵਤੀ ਮਹਿਲਾਵਾਂ ਸ਼ਾਮਲ ਹਨ । ਉਹਨਾਂ ਨੇ ਇਹ ਕਿਹਾ ਕਿਜਿੰਨੀ ਦੇਰ ਤੱਕ ਮਰੀਜ਼ ਦੀ ਦਵਾਈ ਚਲੇਗੀ, ਉਨੀ ਦੇਰ ਇਹਨਾਂ ਮਰੀਜਾ ਨੂੰ ਫੂਡ ਬਾਸਕਿਟ ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਚਨਾ, ਸਹਾਇਕ ਸਿਹਤ ਅਫਸਰ ਡਾਕਟਰ ਐਸ. ਜੇ. ਸਿੰਘ, ਸੀਨੀਅਰ ਮੈਡੀਕਲ ਅਫਸਰ ਮਾਤਾ ਕਸ਼ਲਿਆ ਹਸਪਤਾਲ ਡਾਕਟਰ ਵਿਕਾਸ ਗੋਇਲ ਅਤੇ ਡਾਕਟਰ ਅਸ਼ਰਫਜੀਤ ਸਿੰਘ, ਜਿਲ੍ਹਾ ਐਪੀਡਮੋਲਜਿਸਟ ਡਾਕਟਰ ਸੁਮੀਤ ਸਿੰਘ,ਜਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ ਅਤੇ ਜਸਜੀਤ ਕੌਰ, ਜਿਲ੍ਹਾ ਬੀਸੀਸੀ ਕੁਆਰਡੀਨੇਟਰ ਜਸਵੀਰ ਕੌਰ, ਟੀ. ਬੀ. ਸੁਪਰਵਾਈਜ਼ਰ ਪਰਮਜੀਤ ਕੌਰ, ਫਾਰਮੇਸੀ ਅਫਸਰ ਰਾਜਦੀਪ ਕੌਰ ਅਤੇ ਟੀ. ਬੀ. ਚੈਂਪੀਅਨ ਹਾਜ਼ਰ ਸਨ ।
