ਐਸ. ਜੀ. ਪੀ. ਸੀ. ਚੋਣਾਂ ਦੀਆਂ ਵੋਟਾਂ ਦੇ ਦਾਅਵੇ ਤੇ ਇਤਰਾਜ਼ 10 ਮਾਰਚ ਤੱਕ ਕਰਵਾਏ ਜਾ ਸਕਦੇ ਨੇ ਦਰਜ਼ : ਡਿਪਟੀ ਕਮਿਸ਼ਨਰ

ਐਸ. ਜੀ. ਪੀ. ਸੀ. ਚੋਣਾਂ ਦੀਆਂ ਵੋਟਾਂ ਦੇ ਦਾਅਵੇ ਤੇ ਇਤਰਾਜ਼ 10 ਮਾਰਚ ਤੱਕ ਕਰਵਾਏ ਜਾ ਸਕਦੇ ਨੇ ਦਰਜ਼ : ਡਿਪਟੀ ਕਮਿਸ਼ਨਰ
ਪਟਿਆਲਾ, 30 ਜਨਵਰੀ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ (ਐਸ. ਜੀ. ਪੀ. ਸੀ.) ਦੇ ਹਲਕਾ ਸਮਾਣਾ-52, ਨਾਭਾ-53, ਭਾਦਸੋਂ-54, ਡਕਾਲਾ-55, ਪਟਿਆਲਾ ਸ਼ਹਿਰ-56, ਸਨੌਰ-57 ਅਤੇ ਰਾਜਪੁਰਾ-59 ਦੇ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਹੁਣ 10 ਮਾਰਚ ਤੱਕ ਦਰਜ਼ ਕਰਵਾਏ ਜਾ ਸਕਦੇ ਹਨ । ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮਿਤੀ 24 ਜਨਵਰੀ ਸੀ, ਜਿਸ ਨੂੰ ਵਧਾ ਕੇ 10 ਮਾਰਚ ਕਰ ਦਿੱਤਾ ਗਿਆ ਹੈ । ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨੋਟਿਸ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਵੋਟਰਾਂ ਕੋਲ 10 ਮਾਰਚ ਤੱਕ ਸਬੰਧਤ ਰਿਵਾਈਜ਼ਿੰਗ ਅਫ਼ਸਰਾਂ ਕੋਲ ਇਤਰਾਜ਼ ਅਤੇ ਅਪੀਲਾਂ ਦਾਇਰ ਕਰਨ ਦਾ ਮੌਕਾ ਹੈ ਅਤੇ ਇਸ ਮਿਤੀ ਤੋਂ ਬਾਅਦ ਦਾਅਵੇ ਅਤੇ ਇਤਰਾਜ਼ ਸਵੀਕਾਰ ਨਹੀਂ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ 52-ਸਮਾਣਾ ਖੇਤਰ ਲਈ ਰਿਵਾਈਜ਼ਿੰਗ ਅਫ਼ਸਰ ਐਸ. ਡੀ. ਐਮ. ਸਮਾਣਾ ਹਨ ਅਤੇ ਡਰਾਫ਼ਟ ਵੋਟਰ ਸੂਚੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ । ਵੋਟਰ 24 ਜਨਵਰੀ ਤੱਕ ਉੱਥੇ ਕੋਈ ਵੀ ਇਤਰਾਜ਼ ਜਾਂ ਅਪੀਲ ਦਾਇਰ ਕਰ ਸਕਦੇ ਹਨ । 53-ਨਾਭਾ ਤੇ 54-ਭਾਦਸੋਂ ਲਈ ਰਿਵਾਈਜ਼ਿੰਗ ਅਫ਼ਸਰ ਐਸ. ਡੀ. ਐਮ. ਨਾਭਾ ਹਨ, ਜਿਨ੍ਹਾਂ ਕੋਲ ਵੋਟਰਾਂ ਲਈ ਡਰਾਫ਼ਟ ਸੂਚੀ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ ਤਾਂ ਜੋ ਉਹ ਇਤਰਾਜ਼ਾਂ ਦੀ ਜਾਂਚ ਕਰ ਸਕਣ । 55-ਡਕਾਲਾ ਤੇ 56-ਪਟਿਆਲਾ ਸ਼ਹਿਰ ਲਈ ਐਸ. ਡੀ. ਐਮ. ਪਟਿਆਲਾ ਰਿਵਾਈਜ਼ਿੰਗ ਅਫ਼ਸਰ ਹਨ ਅਤੇ ਡਰਾਫ਼ਟ ਵੋਟਰ ਸੂਚੀ ਉਨ੍ਹਾਂ ਦੇ ਦਫ਼ਤਰ ਵਿੱਚ ਉਪਲਬਧ ਹੋਵੇਗੀ। 57-ਸਨੌਰ ਲਈ ਐਸ. ਡੀ. ਐਮ. ਦੁਧਨਸਾਧਾਂ ਤੇ 59-ਰਾਜਪੁਰਾ ਲਈ ਐਸ. ਡੀ. ਐਮ. ਰਾਜਪੁਰਾ ਰਿਵਾਈਜ਼ਿੰਗ ਅਫ਼ਸਰ ਹਨ ।
