ਘੱਗਰ ਨਦੀ ਅਤੇ ਨਾਲ ਲਗਦੇ ਪਿੰਡਾਂ ਦਾ ਡੀਐਸਪੀ ਰਘਬੀਰ ਸਿੰਘ ਨੇ ਲਿਆ ਜਾਇਜ਼ਾ

ਮੌਕੇ ਤੇ ਜੇਸੀਬੀ ਮਸ਼ੀਨ ਨਾਲ ਘੱਗਰ ‘ਚ ਫਸੀ ਘਾਹ ਬੂਟੀ ਨੂੰ ਸਾਫ ਕਰਵਾਇਆ
– ਟਰੈਕਟਰ ਦੀ ਸਹਾਇਤਾ ਨਾਲ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਕੀਤਾ ਸੰਪਰਕ।
ਘਨੌਰ, 9 ਜੁਲਾਈ – ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਨੀਵੇ ਲੇਬਲ ਵਾਲੇ ਏਰੀਏ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਦੋਂ ਕਿ ਡਵੀਜ਼ਨ ਘਨੌਰ ਅਧੀਨ ਆਉਂਦੇ ਏਰੀਏ ਵਿੱਚ ਗੁਰਦੁਆਰਾ ਸ੍ਰੀ ਧੰਨਾ ਭਗਤ ਜੀ ਨੇੜੇ ਬਣੇ ਘੱਗਰ ਦਰਿਆ ਅਤੇ ਨਾਲ ਲੱਗਦੇ ਪਿੰਡਾਂ ਦਾ ਸਮੇਤ ਪੁਲਿਸ ਪਾਰਟੀ ਡੀਐਸਪੀ ਰਘਬੀਰ ਸਿੰਘ ਨੇ ਬਾਰਿਸ਼ ਵਿੱਚ ਭਿੱਜਦਿਆਂ ਹੀ ਜਾਇਜ਼ਾ ਲਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਘੱਗਰ ਵਿੱਚ ਫਸੀ ਘਾਹ ਬੂਟੀ ਨੂੰ ਜੇਬੀਸੀ ਮਸ਼ੀਨ ਰਾਹੀਂ ਸਫਾਈ ਕਰਵਾਈ ਗਈ। ਜਿਸ ਨਾਲ ਪਾਣੀ ਨੂੰ ਲੱਗੀ ਡਾਫ ਹਟਣ ਕਾਰਨ ਪਾਣੀ ਦਾ ਵਾਹਅ ਤੇਜ ਹੋਇਆ। ਇਥੇ ਸਵੇਰ ਸਮੇਂ ਪਾਣੀ ਦਾ ਲੈਵਲ 13 ਪੁਆਇੰਟ ਸੀ।
ਇਸ ਦੌਰਾਨ ਡੀਐਸਪੀ ਰਘਬੀਰ ਸਿੰਘ ਨੇ ਟਰੈਕਟਰ ਦੀ ਵਰਤੋਂ ਨਾਲ ਘੱਗਰ ਨੇੜਲੇ ਪਿੰਡ ਸਰਾਲਾ ਕਲਾਂ, ਕਪੂਰੀ, ਸਰਾਲਾ ਖੁਰਦ, ਕਮਾਲਪੁਰ, ਲਾਛੜੂ ਆਦਿ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕੀਤਾ ਗਿਆ। ਉਨ੍ਹਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਜਿਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਅਤੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਿਮਾਰ ਵਿਅਕਤੀ ਨੂੰ ਮੈਡੀਕਲ ਅਤੇ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਕਿਸੇ ਵੀ ਵਿਅਕਤੀ ਨੂੰ ਹਰ ਇੱਕ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਕਰਵਾਈਆਂ ਜਾਣਗੀਆਂ।
