Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਸਵਾਤੀ ਮਾਲੀਵਾਲ ਨੇ ਮੈਜਿਸਟ੍ਰੇਟ ਨੂੰ ਕਰਵਾਏ ਬਿਆਨ ਦਰਜਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸਾਬਕਾ ਸੀਐਮ ਅਮਰਿੰਦਰ ਦੇ ਸ਼ਹਿਰ ਵਿੱਚ ਭਾਜਪਾ ਨੂੰ ਝਟਕਾ

ਦੁਆਰਾ: News ਪ੍ਰਕਾਸ਼ਿਤ :Sunday, 09 July, 2023, 07:43 PM

ਦੋ ਵਾਰ ਜ਼ਿਲਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਰਹੇ ਸਾਬਕਾ ਡਿਪਟੀ ਮੇਅਰ ਹਰਿੰਦਰ ਕੋਹਲੀ ਆਪ ਵਿੱਚ ਸ਼ਾਮਲ
– ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਬਲਤੇਜ ਪਨੂੰ ਨੇ ਕਰਵਾਈ ਪਾਰਟੀ ਜੁਆਇਨ
ਪਟਿਆਲਾ, 9 ਜੁਲਾਈ : ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਹੋਮ ਟਾਊਨ ਪਟਿਆਲਾ ਵਿੱਚ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲਗਾ, ਜਦੋਂ ਪਟਿਆਲਾ ਜ਼ਿਲਾ ਭਾਜਪਾ ਸ਼ਹਿਰੀ ਦੇ ਦੋ ਵਾਰ ਪ੍ਰਧਾਨ ਰਹੇ, ਸਾਬਕਾ ਡਿਪਟੀ ਮੇਅਰ ਰਹੇ ਅਤੇ ਹੁਣ ਮੌਜੂਦਾ ਲੁਧਿਆਣਾ ਭਾਜਪਾ ਦੇ ਪ੍ਰਭਾਰੀ ਹਰਿੰਦਰ ਕੋਹਲੀ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਐਂਤਵਾਰ ਨੂੰ ਆਮ ਆਦਮੀ ਪਾਰਟੀ ਜੁਆਇਨ ਕਰ ਲਈ।
ਫੈਕਟਰੀ ਏਰੀਆ ਵਿੱਚ ਸਥਿਤ ਸੁਸੀਲ ਪੈਲੇਸ ਵਿੱਚ ਆਯੋਜਿਤ ਇੱਕ ਸਮਾੋਹ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪਨੂੰ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲਾ ਭਾਜਪਾ ਦੇ ਕਈ ਮੌਜੂਦਾ ਅਹੁਦੇਦਾਰ, ਕਈ ਸਾਬਕਾ ਅਹੁਦੇਦਾਰਾਂ ਸਮੇਤ ਕਈ ਰਾਜਨੀਤਿਕ ਪਾਰਟੀਆਂ ਅਤੇ ਕਈ ਮੁਹੱਲਾ ਸੁਧਾਰ ਕਮੇਟੀਆਂ ਦੇ ਅਹੁਦੇਦਾਰਾਂ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸ ਸਮਾਗਮ ਵਿੱਚ ਭਾਰੀ ਬਰਸਾਤ ਦੇ ਬਾਵਜੂਦ ਹਰਿੰਦਰ ਕੋਹਲੀ ਦੇ ਸਮਰਥਕਾਂ ਦਾ ਵੱਡਾ ਇੱਕਠ ਦੇਖ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਹਰਿੰਦਰ ਕੋਹਲੀ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਪੂਰਾ ਸਨਮਾਨ ਦਿੰਤਾ ਜਾਵੇਗਾ।
ਇਸਤੋਂ ਪਹਿਲਾਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਸੈਂਕੜੇ ਸਮਰਥਥਾਂ ਨੂੰ ਸੰਬੋਧਲ ਕਰਦਿਆਂ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਲੰਬੇ ਸਮੇਂ ਤੱਕ ਭਾਜਪਾ ਵਿੱਚ ਰਹਿ ਕੇ ਸਮਾਜ ਸੇਵਾ ਕੀਤੀ ਹੈ ਅਤੇ ਇਹ ਸਮਾਜ ਸੇਵਾ ਹੁਣ ਹੋਰ ਦ੍ਰਿੜਤਾ ਨਾਲ ਆਮ ਆਦਮੀ ਪਾਰਟੀ ਵਿੱਚ ਜਾਰੀ ਰਹੇਗੀ। ਭਾਜਪਾ ਛੱਡਣ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਵਾਲ ‘ਤੇ ਹਰਿੰਦਰ ਕੋਹਲੀ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਮੁਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਜੋ ਕੰਮ ਕਰਕੇ ਦਿਖਾਏ ਹਨ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ ਹਨ। ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਫਤ ਬਿਜਲੀ ਮੁਹਇਆ ਕਰਵਾਊਣਾ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਝੋਨੇ ਦੇ ਸੀਜਨ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਮੁਹਇਆ ਕਰਵਾਉਣਾ, ਭ੍ਰਿਸ਼ਨਟਾਚਾਰ ਮੁਕਤ ਸ਼ਾਸ਼ਨ ਦੇਣਾ, ਹਜਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣਾ, ਸ਼ਹਿਰ ਦੇ ਗਲੀ ਮੁਹਲਿਆਂ ਵਿੱਚ ਕਲੀਨਿਕ ਦੇ ਕੇ ਸਿਹਤ ਸਹੂਲਤਾਂ ਨੂੰ ਮਜਬੂਤ ਕਰਨਾ, ਇਸ ਵਰਗੇ ਕਈ ਕੰਮ ਕਰਕੇ ਉਹ ਆਮ ਆਦਮੀ ਪਾਰਟੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ, ਇਸ ਲਈ ਉਨ੍ਹਾ ਨੇ ਭਾਜਪਾ ਨੂੰ ਅਲਵਿਦਾ ਆਖ ਕੇ ਆਪ ਵਿੱਚ ਰਹਿ ਕੇ ਜਨ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਲੋਕਲ ਬਾਡੀ ਸੈਲ ਪੰਜਾਬ ਦੇ ਮੌਜੂਦਾ ਸੈਕਟਰੀ ਸਤਨਾਮ ਸਿੰਘ ਵਿਰਕ, ਜਿਲਾ ਭਾਜਪਾ ਸ਼ਹਿਰੀ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ, ਜਿਲਾ ਭਾਜਪਾ ਸ਼ਹਿਰੀ ਦੇ ਸਕੱਤਰ ਰਾਹੁਲ ਮਹਿਤਾ, ਅਮਿਤ ਸੂਦ, ਆਈਟੀ ਸੈਲ ਦੇ ਸਾਬਕਾ ਜਿਲਾ ਪ੍ਰਧਾਨ ਵਿਕਰਮ ਭੱਲਾ, ਜਿਲਾ ਸਕੱਤਰ ਅਰਵਿੰਦ ਰਤਨ ਆਸ਼ੂ, ਸਾਬਕਾ ਜਨਰਲ ਸਕੱਤਰ ਹਰੀਸ ਕੇਹਰ, ਜਿਲਾ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਉਪ ਪ੍ਰਧਾਨ ਮਨੋਜ ਸਿੰਘ ਗੋਨਾ, ਸਾਬਕਾ ਯੂਨੀਵਰਸਿਟੀ ਮੰਡਲ ਦੇ ਪ੍ਰਧਾਨ ਦਲੀਪ ਸਿੰਘ, ਜਿਲਾ ਕਾਰਜਕਾਰਨੀ ਮੈਂਬਰ ਅਨਿਲ ਸਿੰਗਲਾ, ਲੋਕਲ ਬਾਡੀ ਸੈਲ ਦੇ ਪ੍ਰਧਾਨ ਵਿਕਾਸ ਮਹਾਜਨ, ਸਾਬਕਾ ਸੈਕਟਰੀ ਅਸ਼ਵਨੀ ਕੋਹਲੀ, ਸਾਬਕਾ ਕਾਰਜਕਾਰਨੀ ਮੈਂਬਰ ਰੋਹਿਨ ਸ਼ਰਮਾ, ਸਾਬਕਾ ਸੈਂਟਰਲ ਮੰਡਲ ਦੇ ਵਾਹੀਸ ਪ੍ਰੈਜੀਡੈਂਟ ਹਰਮੀਤ ਸਿੰਘ ਡੋਨੀ, ਸਾਬਕਾ ਮੀਡੀਆ ਇੰਚਾਰਜ ਲਲਿਤੇਸ਼ਵਰ ਬੇਦੀ, ਬਹੁ ਗਿਣਤੀ ਮੋਰਚਾ ਦੇ ਜਿਲਾ ਪ੍ਰਧਾਨ ਗੌਰਵ ਮਸੀਹ, ਸੈਂਟਰਲ ਮੰਡਲ ਦੇ ਵਾਈਸ ਪ੍ਰੈਜੀਡੈਂਟ, ਜਿਲਾ ਸਕੱਤਰ ਸਵੀਤਾ ਨਈਅਰ, ਯੂਨੀਵਰਸਿਟੀ ਮੰਡਲ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਿਦਾ ਦੀਨ ਦਿਆਲ, ਐਸਸੀ ਮੋਰਚਾ ਦੇ ਸਾਬਕਾ ਜਿਲਾ ਪ੍ਰਧਾਨ ਗਿਰਧਾਰੀ ਲਾਲ, ਸੋਸਲ ਮੀਡੀਆ ਦੇ ਜਨਰਲ ਸਕੱਤਰ ਅਮਨਦੀਪ ਬੰਟਾ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਸ਼ਾਮਲ ਹੋਏ।
ਹਰਿੰਦਰ ਕੋਹਲੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਉਂਝ ਵੀ ਭਾਜਪਾ ਦਾ ਕਾਂਗਰਸੀਕਰਨ ਹੋ ਚੁਕਾ ਹੈ, ਪੁਰਾਣੇ ਵਰਕਰ ਅਤੇ ਹੋਰ ਨੇਤਾਵਾਂ ਨੂੰ ਮੋਤੀ ਮਹਿਲ ਵੱਨੋਂ ਜਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਹੈ, ਉਸਨੂੰ ਦੇਖ ਕੇ ਹੁਣ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਭਾਜਪਾ ਵਿੱਚ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਲੋਕ ਹੁਣ ਪਾਰਟੀ ਨੂੰ ਅਲਵਿਦਾ ਕਹਿਣ ਨੂੰ ਤਿਆਰ ਬੈਠੇ ਹਨ। ਇਹ ਸ਼ੁਰੂਆਤ ਪਟਿਆਲਾ ਤੋਂ ਹੋ ਚੁਕੀ ਹੈ ਅਤੇ ਹੁਣ ਆਉਦ ਵਾਲੇ ਦਿਨਾਂ ਵਿੱਚ ਪੰਜਾਬ ਦੇ ਹੋਰ ਜਿਲਿਆਂ ਵਿੱਚ ਵੀ ਪਾਰਟੀ ਦੇ ਕਈ ਵੱਡੇ ਨੇਤਾ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਹਰਿੰਦਰ ਕੋਹਲੀ ਨੇ ਕਿਹਾ ਕਿ ਉਹ ਅੱਜ ਆਮ ਆਦਮੀ ਪਾਰਟੀ ਬਿਨਾ ਕਿਸੇ ਸ਼ਰਤ ਅਤੇ ਸੀਟ ਦੇ ਲਾਲਚ ਤੋਂ ਜੁਆਇਨ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਮੀਡੀਆ ਡਾਇਰੈਕਟਰ ਨੂੰ ਭਰੋਸਾ ਦਿਵਾਇਆ ਹੈ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਸੇਵਾ ਦੇਵੇਗੀ, ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾ ਿਕਸੇ ਵੀ ਅਹੁਦੇ ਦਾ ਕੋਈ ਲਾਲਚ ਨਹੀਂ ਹੈ ਕਿਉਂਕਿ ਉਹ ਜਮੀਨ ਨਾਲ ਜੜੇ ਹੋਏ ਨੇਤਾ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪਨੂੰ ਨੇ ਹਰਿੰਦਰ ਕੋਹਲੀ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾ ਦੇ ਆਉਣ ਨਾਲ ਨਾ ਸਿਰਫ਼ ਪਟਿਆਲਾ ਸ਼ਹਿਰ ਅਤੇ ਦਿਹਾਤੀ ਵਿਧਾਨ ਸਭਾ ਹਲਕਿਆਂ ਵਿੱਚ ਸਗੋਂ ਜਿਲੇ ਦੀ ਹੋਰ ਸੀਟਾਂ ‘ਤੇ ਵੀ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲੇਗਾ, ਕਿਉਂਕਿ ਹਰਿੰਦਰ ਕੋਹਲੀ ਦਾ ਜਨਾਧਾਰ ਪਟਿਆਲਾ ਤੋਂ ਇਲਾਵਾ ਦੇਵੀਗੜ੍ਹ, ਘਨੌਰ, ਰਾਜਪੁਰਾ ਵਰਗੇ ਹਲਕਿਆਂ ਵਿੱਚ ਵੀ ਹੈ।
ਸੀਨੀਅਰ ਭਾਜਪਾ ਨੇਤਾ ਹਰਿੰਦਰ ਕੋਹਲੀ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਵਾਰਡ ਨੰਬਰ 26 ਤੋਂ ਜਸਪਾਲ ਜੱਜੂ, ਯੂਨੀਵਰਸਿਟੀ ਮੰਡਲ ਦੇ ਵਾਈਸ ਪ੍ਰਧਾਨ ਹਰੀਸ ਨੰਦਨ, ਆਈ ਸੈਲ ਦੇ ਸਾਬਕਾ ਸੈਕਟਰੀ ਰਾਹੁਲ ਸ਼ਰਮਾ, ਮੈਡੀਕਲ ਸੈਲ ਦੇ ਜਨਰਲ ਸਕੱਤਰ ਡਾ. ਨੀਰਜ, ਓਬੀਸੀ ਮੋਰਚਾ ਦੇ ਸਕੱਤਰ ਰਾਮ ਸੇਵਕ ਯਾਦਵ, ਆਈ ਟੀ ਸੈਲ ਦੇ ਸਾਬਕਾ ਜਨਰਲ ਸਕੱਤਰ ਰਾਜੇਸ਼ਵਰ ਨਾਥ, ਯੁਵਾ ਮੋਰਚਾ ਦੇ ਮੰਡਲ ਸੈਕਟਰੀ ਨਿਸ਼ਾ ਭਾਰਦਵਾਜ, ਓਬੀਸੀ ਮੋਰਚਾ ਅਤੇ ਯੂਲੀਵਰਸਿਟੀ ਮੰਡਲ ਦੇ ਪ੍ਰਧਾਨ ਰਾਹੂੁਲ ਚੌਹਾਨ, ਯੁਵਾ ਮੋਰਚਾ ਦੇ ਸਕੱਤਰ ਅੰਕਿਤ ਸੁਰੀ, ਯੁਵਾ ਮੋਰਚਾ ਦੇ ਅਜੈ ਕੁਮਾਰ, ਮਹਿਲਾ ਮੋਰਚਾ ਦੀ ਵਾਈਸ ਪ੍ਰਧਾਨ ਮਨਜੀਤ ਕੌਰ, ਐਸਸੀ ਮੋਰਚਾ ਖੰਨਾ ਦੇ ਪ੍ਰਭਾਰੀ ਦਲੀਪ ਸਿੰਘ, ਯੂਨੀਵਰਸਿਟੀ ਮੰਡਲ ਦੇ ਸਕੱਤਰ ਭਵਾਨ ਖੰਡੂਜਾ, ਖੰਨਾ ਮੰਡਲ ਦੇ ਵਾਈਸ ਪ੍ਰੈਸ ਸਕੱਤਰ ਰਣਜੀਤ ਸਿੰਘ, ਅਨਿਲ ਕੁਮਾਰ ਬੰਟੀ, ਸ਼ਿਵਨਾਥ ਠੇਕੇਦਾਰ, ਰਾਮਨਗਰ ਮੁਹਲਾ ਸੁਧਾਰ ਕਮੇਟੀ ਦੇ ਪ੍ਰਧਾਨ ਗੁਰਮੇਲ ਲਾਲ, ਥਾਪਰ ਮੰਡਲ ਮਹਿਲਾ ਮੋਰਚਾ ਦੀ ਪ੍ਰਧਾਨ ਨੀਲਮ ਗੌਤਮ, ਯੂਨੀਵਰਸਿਟੀ ਮੰਡਲ ਤੋਂ ਹੀਰਾਮਨ, ਕਾਰਜਕਾਰੀ ਮੈਂਬਰ ਆਸ਼ੂ ਭਾਰਦਵਾਜ, ਐਸਸੀ ਮੋਰਚਾ ਤੋਂ ਵਿੱਕੀ ਅਤੇ ਵਿਕਰਮ, ਯੂਨੀਵਰਸਿਟੀ ਮੋਰਚਾ ਦੇ ਉਪ ਪ੍ਰਧਾਨ ਸੁਭਾਸ਼ ਕੁਮਾਰ, ਆਰਐਸਐਸ ਤੋਂ ਨੀਰਜ ਸੁਭਮ ਸਤਿਆ, ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜੀਡੈਂਟ ਮਾਹੀਪਾਲ, ਕੋਹੀਨੂਰ ਇਨਕਲਵੇ ਤੇ ਸੁਸਾਇਟੀ ਤੋਂ ਸੁਰਿੰਦਰ ਪਾਲ ਸਿੰਘ, ਦੀਪ ਸਿੰਘ ਨਗਰ ਤੋਂ ਗੁਰਨਾਮ ਸਿੰਘ, ਤਫਜਲਪੁਰਾ ਤੋਂ ਹਰਪੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਅਮਰਪਾਲ ਸਿੰਘ, ਬਲਵਿੰਦਰ ਸਿੰਘ ਤੂਰ, ਐਸਐਸਟੀ ਨਗਰ ਤੋਂ ਗੁਰਦੀਪ ਸਿੰਘ, ਐਸਐਸਟੀ ਨਗਰ ਤੋਂ ਸੈਂਟਰਲ ਬਲਾਕ ਤੋਂ ਰਾਕੇਸ਼ ਪੁਰੀ, ਸੀਐਮ ਪਾਂਧੀ, ਟਰੱਕ ਯੂਨੀਅਨ ਤੋਂ ਸਾਬਕਾ ਵਾਈਸ ਪ੍ਰੈਜੀਡੈਂਟ ਜਸਪਾਲ ਸਿੰਘ ਵਾਲੀਆ, ਐਸਐਸਟੀ ਨਗਰ ਤੋਂ ਦਰਸ਼ਨ ਸਿੰਘ, ਅਜੈ ਬੰਸਲ, ਗੋਬਿੰਦ ਬਾਗ ਮੁਹਲਾ ਸੁਧਾਰ ਕਮੇਟੀ ਦੇ ਸਾਬਕਾ ਪ੍ਰਧਾਨ ਕੈਪਟਨ ਭਾਗ ਸਿੰੰਘ, ਜੁਝਾਰ ਨਗਰ ਮੁਹਲਾ ਸੁਧਾਰ ਕਮੇਟੀ ਤੋਂ ਅਮਰੀਕ ਸਿੰਘ, ਜੁਝਾਰ ਨਗਰ ਗਲੀ ਨੰਬਰ 6 ਸੁਸਾਇਟੀ ਦੇ ਪ੍ਰਧਾਨ ਜਗਜੀਵਨ ਜੱਗੀ, ਰਾਮਨਗਰ ਦੇ ਵਾਈਸ ਪ੍ਰੈਜੀਡੈਂਟ ਸੁਰਜੀਤ ਸਿੰਘ, ਗੋਬਿੰਦ ਨਗਰ ਤੋਂ ਰਾਜਿੰਦਰ ਸਿੰਘ, ਬਿਸ਼ਨ ਨਗਰ ਤੋਂ ਨਰਿੰਦਰ ਕੁਮਾਰ, ਵਾਰਡ ਨੰਬਰ 26 ਤੋਂ ਬੂਥ ਇੰਚਾਰਜ ਮਨਜਿੰਦਰ ਸਿੰਘ, ਵਕੀਲ ਖਾਨ, ਵਰਿੰਦਰ ਪੁਰੀ, ਸੇਵਾ ਸਿੰਘ, ਰੋਹਿਤ ਸ਼ਰਮਾ, ਨਵਦੀਪ ਸਿੰਘ, ਕਮਲਪ੍ਰੀਤ ਸਿੰਘ, ਗੁਰਖਬਸ ਕਲੋਨੀ ਤੋਂ ਗੋਪਾਲ ਕ੍ਰਿਸ਼ਨ, ਗੋਬਿੰਦ ਬਾਗ ਤੋਂ ਰਿਸ਼ੀ ਤਾਰਾਪੁਰੀ, ਦੀਨਦਿਆਲ ਉਪਾਧਿਆਏ ਨਗਰ ਤੋਂ ਰਾਮਾ, ਕੋਹੀਨੂਰ ਇਨਕਲੇਵ ਤੋਂ ਬਲਵਿੰਦਰ ਸਿੰਘ, ਨਿਰਮਲ ਸਿੰਘ, ਅੰਮ੍ਰਿਤ ਕੌਰ, ਸੁੰਦਰ ਨਗਰ ਤੋਂ ਸੁਖਜੀਤ ਸਿੰਘ, ਰਾਮਨਗਰ ਤੋਂ ਦਰਸ਼ਨ ਸਿੰਘ, ਗੋਬਿੰਦ ਬਾਗ ਮੁਹਲਾ ਸੁਧਾਰ ਕਮੇਟੀ ਦੇ ਪ੍ਰਧਾਨ ਅਰਵਿੰਦ ਸਿੰਘ, ਰਵਿਦਾਸ ਨਗਰ ਤੋਂ ਪ੍ਰਕਾਸ਼, ਅਰੂਣ ਸ਼ਰਮਾ, ਮਹਾਮੰਤਰੀ ਯੂਨੀਵਰਸਿਟੀ ਮੰਡਲ, ਰਾਜਿਰੰਦਰ ਕੁਮਾਰ ਰਾਮ, ਪੂਜਾ, ਗੁਰਮੀਤ ਸਿੰਘ ਤੁੰਗ, ਰਿੰਕੂ ਪ੍ਰੀਤ ਸਿੰੰਘ, ਡਾ. ਰੇਖਾ ਰਾਮ ਨਗਰ, ਗੁਰਜੰਟ ਸਿੰਘ ਪੁਰੀ, ਰਵੀ ਠਾਕੁਰ, ਪਵਨ ਕਦ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਗੋਬਿੰਦ ਬਾਗ ਤੋਂ ਗੁਰਪਾਲ ਸਿੰਘ, ਤੋਪਖਾਨਾ ਮੋਡ ਤੋਂ ਪ੍ਰਦੀਪ ਕੁਮਾਰ, ਐਸਐਸਟੀ ਨਗਰ ਤੋਂ ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਕਰਨੈਲ ਸਿੰਘ, ਗੁਰਤੇਜ ਸਿੰਘ, ਸਟੇਡੀਅਮ ਮੰਡਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ, ਸੈਕਟਰੀ ਸ਼ੰਕਰ ਕੁਮਾਰ, ਵਾਈਸ ਪ੍ਰਧਾਨ ਕਮਲ ਕੁਮਾਰ, ਸ਼ਿਵ ਸੈਨਾ ਦੇ ਉਪ ਪ੍ਰਧਾਨ ਕਮਲ ਬਜਾਜ, ਸ਼ਿਵ ਸੈਲਾ ਬਾਲ ਠਾਕਰੇ ਤੋਂ ਵਾਈਸ ਪ੍ਰਧਾਨ ਪਵਨ ਗੁਪਤਾ, ਰਾਜਿੰਦਰ ਕੁਮਾਰ, ਗੌਰਵ ਸਿੰਘ, ਸ਼ਿਵ ਸੈਨਾ ਵਾਈਸ ਪ੍ਰਧਾਨ ਲਾਹੌਰੀ ਸਿੰਘ, ਜ਼ਿਲਾ ਕਾਰਜਕਾਰਨੀ ਮੈਂਬਰ ਰੋਹਿਤ ਸ਼ਰਮਾ, ਰਾਹੁਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਰਾਜੇਸ ਸਹੋਤਾ, ਰਾਜ ਕੁਮਾਰ ਰਾਜੂ, ਅਸ਼ਵਨੀ ਸ਼ਰਮਾ, ਨਰੇਸ਼ ਕੁਮਾਰ, ਵਿਕੀ ਸ਼ਰਮਾ, ਲਵਲੀ ਸ਼ਰਮਾ, ਗੌਰਵ ਸ਼ਰਮਾ, ਓਂਕਾਰ ਸਿੰਘ, ਕੈਪਟਨ ਗੁਰਸੇਵਕ ਸਿੰਘ, ਐਸਐਸਟੀ ਨਗਰ ਤੋਂ ਰਾਹੁਲ, ਗੋਬਿੰਦ ਬਾਗ ਤੋਂ ਅਜਮੇਰ ਸਿੰਘ, ਮਧੂਵਾਲਾ ਅਤੇ ਅਸ਼ੋਕ ਕੁਮਾਰ ਥਾਪਰ, ਨਵੀਨ, ਪੀਆਰਟੀਸੀ ਤੋਂ ਰਿਟਾ. ਇੰਸਪੈਕਟਰ ਗੁਰਮੇਲ ਸਿੰਘ, ਜਤਿੰਦਰ ਸਿੰਘ, ਸੁਨੀਲ ਕੁਮਾਰ, ਰਵਿਦਾਸ ਨਗਰ ਤੋਂ ਪ੍ਰਕਾਸ ਅਤੇ ਵਿਕਰਮ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਮੁਹੱਲਾ ਸੁਧਾਰ ਕਮੇਟੀ ਦੇ ਸੈਂਕੜੇ ਮੈਂਬਰਾਂ ਨੇ ਹਰਿੰਦਰ ਕੋਹਲੀ ਦੇ ਨਾਲ ਆਮ ਆਦਮੀ ਪਾਰਟੀ ਦਾ ਪਲਾ ਫੜਿਆ।



Scroll to Top