ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਦੀ ਮੀਟਿੰਗ ਅਯੋਜਤ

ਦੁਆਰਾ: Punjab Bani ਪ੍ਰਕਾਸ਼ਿਤ :Monday, 27 January, 2025, 04:06 PM

ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਾਭਾ ਦੀ ਮੀਟਿੰਗ ਅਯੋਜਤ
ਰਜਿਸਟਰੀਆ ਦੀ ਤਰੀਕ ਵਧਾਉਣ ਦੀ ਕੀਤੀ ਸਰਕਾਰ ਤੋਂ ਮੰਗ
ਨਾਭਾ : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਸੰਤ ਰਾਮ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਉਨਾਂ ਸਰਕਾਰ ਤੋਂ ਰਜਿਸਟਰੀਆਂ ਦੀ ਤਰੀਕ 28 ਜਨਵਰੀ ਤੋਂ ਵਧਾਉਣ ਦੀ ਮੰਗ ਕਰਦਿਆਂ ਕਿਹਾ ਜਨਵਰੀ ਫਰਵਰੀ ਮਹੀਨੇ ਵਿੱਚ ਜ਼ਿਆਦਾਤਰ ਕੀ ਲੋਕ ਅਪਣੇ ਬੱਚਿਆਂ ਕੋਲ ਵਿਦੇਸ਼ਾਂ ਵਿੱਚ ਗਏ ਹੁੰਦੇ ਹਨ ਕਈ ਠੰਡ ਕਾਰਨ ਬਿਮਾਰ ਹੋ ਜਾਂਦੇ ਹਨ, ਜ਼ੋ ਸਰਕਾਰ ਦੀ ਸਹੁਲਤ ਤੋਂ ਬਾਝੇ ਰਹਿ ਜਾਣਗੇ ਅੱਗੇ ਉਨਾਂ ਹਰੇਕ ਅਣਲੀਗਲ ਕਲੋਨੀਆ ਦੀਆਂ ਰਜਿਸਟਰੀਆਂ ਹੋ ਚੁਕੀਆਂ ਹਨ ਵਿੱਚ ਬਿਜਲੀ ਕੁਨੇਕਸਨ ਬਹਾਲ ਕੀਤੇ ਜਾਣ ਬਿਜਲੀ ਕੁਨੇਕਸਨ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ 31 ਜੁਲਾਈ 2024 ਤੱਕ ਹੋਈਆਂ ਰਜਿਸਟਰੀਆਂ ਨੂੰ ਲੀਗਲ ਕਰਾਰ ਦਿੱਤਾ ਜਾਵੇ, ਜਿਸ ਨਾਲ ਜਿੱਥੇ ਆਮ ਵਰਗ ਨੂੰ ਨੂੰ ਫਾਇਦਾ ਹੋਵੇਗਾ ਤੇ ਖੱਜਲ ਖ਼ੁਆਰੀ ਤੋਂ ਰਾਹਤ ਮਿਲੇਗੀ ਉੱਥੇ ਹੀ ਸਰਕਾਰ ਦੇ ਖਜ਼ਾਨੇ ਨੂੰ ਵੀ ਭਾਰੀ ਫਾਇਦਾ ਹੋਵੇਗਾ । ਇਸ ਮੋਕੇ ਉਨਾ ਨਾਲ ਸਰਪ੍ਰਸਤ ਸੁਰਿੰਦਰ ਰਾਵਲ, ਭੀਮ ਸ਼ਰਮਾ ਖਜਾਨਚੀ,ਦਵਿੰਦਰ ਸ਼ਰਮਾ ਮੀਤ ਪ੍ਰਧਾਨ, ਸਤਨਾਮ ਸਿੰਘ ਖਹਿਰਾ,ਸਤਗੁਰ ਸਿੰਘ, ਨਰਿੰਦਰ ਪੁਰੀ, ਸਵੀਦਰ ਅਗਰਵਾਲ, ਪਰਮਜੀਤ ਸਿੰਘ ਮੰਡੋਰ,ਅਮਰੀਕ ਸਿੰਘ ਅਲੋਹਰਾ,ਇੰਦਰਜੀਤ ਸਿੰਘ ਆਦਿ ਹਾਜ਼ਰ ਸਨ ।