ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ ਵੱਲੋਂ ਸ. ਹ. ਸ. ਅਸਰਪੁਰ ਵਿਖੇ ਵੰਡੀ ਗਈ ਸਟੇਸ਼ਨਰੀ

ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ ਵੱਲੋਂ ਸ. ਹ. ਸ. ਅਸਰਪੁਰ ਵਿਖੇ ਵੰਡੀ ਗਈ ਸਟੇਸ਼ਨਰੀ
ਪਟਿਆਲਾ : ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ ਪਟਿਆਲਾ ਹਰ ਸਮੇਂ ਸਮਾਜ ਸੇਵਾ ਦੇ ਕੰਮਾਂ ਲਈ ਤਿਆਰ ਬਰ ਤਿਆਰ ਰਹਿੰਦੀ ਹੈ । ਇਸੇ ਲੜੀ ਤਹਿਤ ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ ਪਟਿਆਲਾ ਵੱਲੋਂ ਸਰਕਾਰੀ ਹਾਈ ਸਕੂਲ ਅਸਰਪੁਰ ਪਟਿਆਲਾ ਦਾ ਦੌਰਾ ਕੀਤਾ ਗਿਆ । ਸੁਸਾਇਟੀ ਵੱਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ । ਅਮਰਿੰਦਰ ਸਿੰਘ ਵਾਲੀਆ ਜੀ (ਕੋਆਰਡੀਨੇਟਰ) ਨੇ ਦੱਸਿਆ ਕਿ ਸੋਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਦੀ ਪੜਾਈ ਵਿੱਚ ਵਰਤੀ ਜਾਣ ਵਾਲੀ ਸਟੇਸ਼ਨਰੀ ਵੰਡੀ ਗਈ ਹੈ । ਸ੍ਰੀ ਸੁਰਿੰਦਰ ਗੁਪਤਾ ਜੀ (ਪ੍ਰਧਾਨ) ਨੇ ਕਿਹਾ ਕਿ ਹਰ ਵਿਅਕਤੀ ਦੀ ਸਮਾਜ ਪ੍ਰਤੀ ਵੀ ਜਿੰਮੇਵਾਰੀ ਹੁੰਦੀ ਹੈ ਅਤੇ ਇਸ ਲਈ ਹਰ ਵਿਅਕਤੀ ਨੂੰ ਕੁੱਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ । ਇਸ ਮੌਕੇ ਸੁਨਿਲ ਕੁਮਾਰ ਵਧਵਾ (ਸੈਕਟਰੀ), ਅਮਰਜੀਤ ਸਿੰਘ (ਕੋ- ਕੋਆਰਡੀਨੇਟਰ), ਜਸਪਾਲ ਭੰਡਾਰੀ, ਦੀਪਕ ਅਤੇ ਹੋਰ ਮੌਜੂਦ ਸਨ ।
