ਸੀਨੀਅਰ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦਾ ਹੋਇਆ ਸਨਮਾਨ

ਸੀਨੀਅਰ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦਾ ਹੋਇਆ ਸਨਮਾਨ
ਪਟਿਆਲਾ : ਪਟਿਆਲਾ ਕਰ੍ਪੋਰੇਸਨ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਸੋਹੰ ਚੁਕਨ ਉਪਰੰਤ ਪਹਿਲੀਵਾਰ ਰਾਜ ਕੁਮਾਰ ਮਿਠਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਦਫਤਰ ਰਾਜਪੁਰਾ ਕਲੋਨੀ ਵਿਖੇ ਪਧਾਰੇ ਉਥੇ ਫੁੱਲਾ ਦਾ ਗੁੱਲਦਸਤਾ ਹਾਜਰ ਕਰਕੇ ਸੀਨੀਅਰ ਆਗੂ ਰਾਜ ਕੁਮਾਰ ਮਿਠਾਰੀਆ ਅਤੇ ਮੀਡੀਆ ਸਲਾਹਕਾਰ ਗੱਜਣ ਸਿੰਘ ਵੱਲੋ ਉਹਨਾ ਦਾ ਸਵਾਗਤ ਕੀਤਾ ਗਿਆ । ਇਸ ਸੁਭ ਮੌਕੇ ਇਲਾਕਾ ਨਿਵਾਸੀ ਉਥੇ ਆਏ ਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿਤੀ ਡਿਪਟੀ ਮੇਅਰ ਜਗਦੀਪ ਜੱਗਾ ਨੇ ਇਸੇ ਨੂੰ ਮੁੱਖ ਰੱਖਦਿਆਂ ਨਗਰ ਨਿਵਾਸੀਆਂ ਨਾਲ ਰੂਬਰੂ ਹੋ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਹਨਾ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੀਆਂ ਸਮਸਿਆਵਾਂ ਨੂੰ ਕਾਰਪੋਰੇਸਨ ਦੇ ਅਫਸਰਾਂ ਨਾਲ ਸਲਾਹ ਮਸ਼ਵਰਾ ਕਰਕੇ ਪਹਿਲ ਦੇ ਅਧਾਰ ਤੇ ਨਜਿਠਣਗੇ ਅਤੇ ਉਹਨਾ ਨੇ ਦੱਸਿਆ ਕਿ ਉਹ ਹੁਣ ਇਕੱਲੇ ਵਾਰਡ ਦੇ ਐਮ ਸੀ ਨਹੀ ਹਨ ਉਹ ਸਮੁਚੇ 60 ਵਾਰਡਾਂ ਦੇ ਡਿਪਟੀ ਮੇਅਰ ਹਨ । ਇਸ ਸਮੇ ਉਹਨਾ ਨੇ ਆਮ ਆਦਮੀ ਪਾਰਟੀ ਦੇ ਨੇਸਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦਾ ਵੀ ਧੰਨਵਾਦ ਕੀਤਾ ਕਿ ਉਹਨਾ ਨੂੰ ਪਹਿਲੀ ਵਾਰੀ ਐਮ. ਸੀ. ਜਿੱਤਨ ਉਪਰੰਤ ਡਿਪਟੀ ਮੇਅਰ ਦੇ ਅਹੁਦੇ ਨਾਲ ਨਿਵਾਜਿਆ ਹੈ । ਇਸ ਮੋਕੇ ਉਪਰ ਚੇਅਰਮੈਨ ਰਾਜਪੁਰਾ ਕਲੋਨੀ ਐਸੋਸੀਏਸਨ ਲਲਿਤ ਮੇਹਤਾ, ਰਾਜਪੁਰਾ ਕਲੋਨੀ ਮਾਰਕੀਟ ਐਸੋਸੀਏਸਨ ਦੇ ਪ੍ਰਧਾਨ ਰਜਿੰਦਰ ਸਿੰਘ, ਮੈਬਰ ਆਰ. ਕੇ. ਖੰਨਾ, ਹਰਿੰਦਰ ਸਿੰਘ,ਮਨੋਹਰ ਲਾਲ ਵਰਮਾ, ਇੰਦਰਸੈਨ, ਹਿਮਤ ਲਾਲ ਅਤੇ ਪ੍ਰਦੀਪ ਕੁਮਾਰ ਮਿਠਾਰੀਆ ਤੋਂ ਇਲਾਵਾਂ ਨਗਰ ਵਾਸੀ ਮੌਜੂਦ ਸਨ ।
