ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਪੀ ਰਾਈਟ ਐਕਟ ਤਹਿਤ ਕੇਸ ਦਰਜ

ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਪੀ ਰਾਈਟ ਐਕਟ ਤਹਿਤ ਕੇਸ ਦਰਜ
ਨਾਭਾ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਰਾਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਵਾਰਡ ਨੰ 1 ਚਮਕੌਰ ਸਾਹਿਬ ਜਿਲਾ ਰੋਪੜ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 318 ਬੀ. ਐਨ. ਐਸ., ਸੈਕਸ਼ਨ 51, 63 ਕਾਪੀ ਰਾਈਟ ਐਕਟ ਤਹਿਤ ਕੇਸ ਦਰਜ ਕੀਤਾ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਐਮ. ਐਸ. ਕਰੋਡੋ ਬ੍ਰੈਂਡਜ਼ ਮਾਰਕੀਟਿੰਗ ਲਿਮਟਿਡ (ਮੁਫ਼ਤੀ ਬਰੈਂਡ) ਵਿਖੇਲੱਗਿਆ ਹੋਇਆ ਹੈ ਤੇ ਇਕ ਸਰਵੇ ਦੌਰਾਨ ਪਾਇਆ ਗਿਆ ਕਿ ਕੋਤਵਾਲੀ ਨਾਭਾ ਦੇ ਏਰੀਆ ਵਿਚ ਅਣਪਛਾਤੇਵਿਅਕਤੀਆਂ ਵਲੋਂ ਮੁਫ਼ਤੀ ਬਰੈਂਡ ਦੇ ਜਾਅਲੀ ਟੈਗ ਲਗਾ ਕੇ ਸਮਾਨ ਪਰਸ, ਕੱਪੜੇ ਆਦਿ ਵੇਚੇ ਜਾ ਰਹੇ ਹਨ, ਜਿਸ ਕਾਰਨ ਕੰਪਨੀ ਅਤੇ ਸਰਕਾਰ ਦੋਹਾਂ ਨੂੰ ਹੀ ਮਾਲੀ ਨੁਕਸਾਨ ਹੋ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
