ਘਨੌਰ ਦੀਆਂ ਗਲੀਆਂ-ਸੜਕਾਂ ਤੇ ਹੋਵੇਗਾ ਹਨੇਰਾ ਦੂਰ

ਘਨੌਰ ਦੀਆਂ ਗਲੀਆਂ-ਸੜਕਾਂ ਤੇ ਹੋਵੇਗਾ ਹਨੇਰਾ ਦੂਰ
– 17 ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਨਵੀਆਂ ਸਟਰੀਟ ਲਾਈਟਾਂ, ਪ੍ਰਧਾਨ ਮਨਦੀਪ ਕੌਰ ਸਿੱਧੂ ਨੇ ਕੀਤਾ ਉਦਘਾਟਨ
– ਗਣਤੰਤਰ ਦਿਵਸ ਤੇ ਘਨੌਰ ਨਿਵਾਸੀਆਂ ਨੂੰ ਮਿਲਿਆ ਸਟਰੀਟ ਲਾਈਟਾਂ ਦੇ ਰੂਪ ‘ਚ ਨਵਾਂ ਚਾਨਣ
ਘਨੌਰ : ਘਨੌਰ ‘ਚ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਘਨੌਰ ਨਿਵਾਸੀਆਂ ਨੂੰ ਸਟਰੀਟ ਲਾਈਟਾਂ ਦੇ ਰੂਪ ‘ਚ ਇੱਕ ਤੋਹਫਾ ਮਿਲਿਆ ਹੈ, ਜਿਸ ਨਾਲ ਘਨੌਰ ਦੀਆਂ ਗਲੀਆਂ ‘ਚ ਰੋਸ਼ਨੀ ਹੀ ਨਜ਼ਰ ਆਵੇਗੀ । ਜੋ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ 17 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਈਆਂ ਹਨ, ਜਿਸ ਦਾ ਉਦਘਾਟਨ ਅੱਜ ਗਣਤੰਤਰਤਾ ਦਿਵਸ ਦੇ ਸ਼ੁੱਭ ਅਵਸਰ ਤੇ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਵਿਧਾਇਕ ਗੁਰਲਾਲ ਘਨੌਰ ਦੀ ਟੀਮ ਪ੍ਰਦੀਪ ਸਿੰਘ ਵੜੈਚ, ਈ. ਓ. ਚੇਤਨ ਸ਼ਰਮਾ ਅਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਵੱਲੋਂ ਸਵਿੱਚ ਆਨ ਕਰਕੇ ਕੀਤਾ ਗਿਆ । ਇਸ ਮੌਕੇ ਪ੍ਰਧਾਨ ਮਨਦੀਪ ਕੌਰ ਸਿੱਧੂ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਘਨੌਰ ਵਾਸੀਆਂ ਨੂੰ ਇੱਕ ਇੱਕ ਕਰਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਸੀਵਰੇਜ ਰਾਹੀਂ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ, ਘਰ ਘਰ ਸ਼ੁੱਧ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ, ਖੇਡ ਸਟੇਡੀਅਮ, ਬੱਸ ਅੱਡੇ ਕੰਪਲੀਟ ਕਰਵਾਇਆ, ਨੌਜਵਾਨਾਂ ਦਾ ਖੇਡਾਂ ਵੱਲ ਰੁਖ ਕਰਨ ਲਈ ਪਿੰਡ ਪਿੰਡ ‘ਚ ਜ਼ਿੰਮਾ ਦਾ ਪ੍ਰਬੰਧ, ਖਿਡਾਰੀਆਂ ਨੂੰ ਵੱਖ ਵੱਖ ਖੇਡਾਂ ਲਈ ਕਿੱਟਾਂ ਆਦਿ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਗਏ ਹਨ । ਇਸ ਮੌਕੇ ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ, ਕੌਂਸਲਰ ਬਲਜਿੰਦਰ ਸਿੰਘ, ਮੱਖਣ ਖਾਨ, ਸੁਰਿੰਦਰ ਤੁਲੀ, ਰਾਮ ਆਸਰਾ, ਕੌਂਸਲਰ ਸ਼ਿੰਦਰ, ਗੱਬਰ ਸਿੰਘ, ਸਰਪੰਚ ਗੁਰਚਰਨ ਸਿੰਘ, ਡਾਕਟਰ ਵਿਜੇ ਲਕਸ਼ਮੀ, ਕਰਮਜੀਤ ਸਿੰਘ ਰਸੂਲਪੁਰ, ਰਿੰਕੂ ਅਲਾਮਦੀਪੁਰ ਆਦਿ ਸਮੇਤ ਵੱਡੀ ਗਿਣਤੀ ਵਰਕਰ ਮੌਜੂਦ ਸਨ ।
