ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਖੰਡੋਲੀ ਦੀ ਲਿੰਕ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ

ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਖੰਡੋਲੀ ਦੀ ਲਿੰਕ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਘਨੌਰ : ਲੰਮਾਂ ਸਮਾਂ ਸੂਬੇ ਵਿਚ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਵਿਕਾਸ ਪੱਖੋਂ ਹਲਕੇ ਦੇ ਬਹੁਤਾਤ ਇਲਾਕਿਆਂ ਨੂੰ ਬੂਨਿਆਦੀ ਸਹੂਲਤਾਂ ਅਤੇ ਹੋਰ ਜ਼ਰੂਰੀ ਕੰਮਾਂ ਤੋਂ ਬਾਂਝਾ ਰੱਖਿਆ ਹੈ। ਜਦੋਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਚਹੁੰਮੁੱਖੀ ਵਿਕਾਸ ਨੂੰ ‘ਆਪ’ ਸਰਕਾਰ ਦੇ ਮੁੱਖ ਏਜੰਡੇ ਵਜੋਂ ਚੁਣਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਖੰਡੋਲੀ ਵਿਖੇ ਰਾਜਪੁਰਾ- ਪਟਿਆਲਾ ਰੋਡ ਤੋਂ ਪਿੰਡ ਖੰਡੋਲੀ ਦੀ ਲਿੰਕ ਸੜਕ ਦਾ 15.09 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਪਿੰਡ ਵਾਸੀਆ ਨੂੰ ਆਪਣੇ ਸੰਬੋਧਨ ਦੌਰਾਨ ਕੀਤਾ । ਉਨ੍ਹਾਂ ਦੱਸਿਆ ਕਿ ਇਹ ਲਿੰਕ ਸੜਕ ਮੇਨ ਜੀ. ਟੀ .ਰੋਡ ਤੋਂ ਪਿੰਡ ਖੰਡੋਲੀ ਦੇ ਸਰਕਾਰੀ ਸਕੂਲ ਤੱਕ ਤਿਆਰ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਸਬੰਧਤ ਵਿਭਾਗ ਦੇ ਐਸ. ਡੀ. ਓ ਯਾਦਵਿੰਦਰ ਸ਼ਰਮਾ ਵੀ ਮੋਜੂਦ ਸਨ ।
ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਹੀ ਅਰਥਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਰਖਵਾਲੇ ਹਨ । ਉਨ੍ਹਾਂ ਕਿਹਾ ਕਿ ਜੋ ਪਿੰਡ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਭਵਿੱਖ ਵਿੱਚ ਪਿੰਡਾ ਦੀਆਂ ਗ੍ਰਾਮ ਪੰਚਾਇਤਾਂ ਵੱਲੋ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਬਹੁਤ ਥੋੜੇ ਅਰਸੇ ਵਿੱਚ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਕਦਮ ਉਠਾਏ ਹਨ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਵਿਕਾਸ ਕਾਰਜਾਂ ਨਾਲ ਹਲਕਾ ਘਨੌਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ । ਇਸ ਮੌਕੇ ਬਲਾਕ ਪ੍ਰਧਾਨ ਲਖਵੀਰ ਸਿੰਘ ਗੁਜਰ, ਸੁਰਜੀਤ ਸਿੰਘ ਡਿੰਪਲ ਸਰਪੰਚ ਖੰਡੋਲੀ, ਗੁਰਨਾਮ ਸਿੰਘ ਪੰਚ, ਰਿੰਕੂ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਅਮ੍ਰਿਤਪਾਲ ਸਿੰਘ ਪੰਚ, ਫਤਿਹ ਸਿੰਘ ਪੰਚ, ਕਸ਼ਮੀਰ ਸਿੰਘ, ਮੁਖਤਿਆਰ ਸਿੰਘ, ਸਾਬਕਾ ਸਰਪੰਚ ਨੈਬ ਸਿੰਘ, ਦਮਨਪ੍ਰੀਤ ਸਿੰਘ ਸਰਪੰਚ, ਟੋਨੀ ਭੇਡਵਾਲ ਸਰਪੰਚ, ਪ੍ਰਕਾਸ਼ ਸਿੰਘ ਨੰਬਰਦਾਰ, ਰਣਜੀਤ ਸਿੰਘ ਚੇਅਰਮੈਨ, ਬਲਬੀਰ ਸਿੰਘ, ਤਰਲੋਚਨ ਸਿੰਘ, ਤਾਰਾ ਸਿੰਘ, ਗਿਆਨ ਸਿੰਘ, ਹੈਪੀ ਸਿੰਘ, ਹਰਜਿੰਦਰ ਸਿੰਘ, ਕੁਲਬੀਰ ਸਿੰਘ ਲਾਡੀ, ਸੰਪੂਰਨ ਸਿੰਘ, ਕੁਲਬੀਰ ਸਿੰਘ, ਲਹਿੰਬਰ ਸਿੰਘ, ਕੋਚ ਕੁਲਵੰਤ ਸਿੰਘ ਸਮੇਤ ਹੋਰ ਵੀ ਪਾਰਟੀ ਅਹੁਦੇਦਾਰ ਵਰਕਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ ।
