ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਨੇ ਠੋਕਿਆ ਧਰਨਾ

ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਨੇ ਠੋਕਿਆ ਧਰਨਾ
ਪਾਵਰਕਾਮ ਤੁਰੰਤ ਜਾਰੀ ਕਰੇ 5 ਹਜਾਰ ਅਪ੍ਰੈਂਟਸ਼ਿਪ ਅਸਾਮੀਆਂ ਦਾ ਨੋਟਿਫਿਕੇਸ਼ਨ
-ਬੇਰੁਜਗਾਰ ਆਈ.ਟੀ. ਯੂਨੀਅਨ ਵਲੋ ਅਸਾਮੀਆਂ ਨਾ ਕਢਣ ਤੱਕ ਚਲੇਗਾ ਪੱਕਾ ਧਰਨਾ
ਪਟਿਆਲਾ : ਬੇਰੁਜਗਾਰ ਆਈ.ਟੀ.ਆਈ ਯੂਨੀਅਨ ਪੰਜਾਬ ਨੇ ਅੱਜ ਪਾਵਰਕਾਮ ਦੇ ਮੁਖ ਦਫ਼ਤਰ ਸਾਹਮਣੇ ਜੋਰਦਾਰ ਧਰਨਾ ਦੇ ਕੇ ਮੰਗ ਕੀਤੀ ਹੈ ਕਿ ਪਾਵਰਕਾਮ ਤੁਰੰਤ 5 ਹਜਾਰ ਅਪ੍ਰੈਟਸ਼ਿਪ ਦੀਆਂ ਪੋਸਟਾਂ ਕਢੇ ਤਾਂ ਜੋ ਆਈ.ਟੀ. ਹੋਲਡਰ ਅਪ੍ਰੈਂਟਸ਼ਿਪ ਕਰਕੇ ਆਪਣੀ ਪੜਾਈ ਪੂਰੀ ਕਰ ਸਕਣ ਤੇ ਨੌਕਰੀਆਂ ਪ੍ਰਾਪਤ ਕਰ ਸਕਣ । ਬੇਰੁਜਗਾਰ ਆਈ. ਟੀ. ਆਈ. ਯੂਨੀਅਨ ਦੇ ਸੁਮਚੇ ਮੈਂਬਰਾਂ ਨੇ ਦੋ ਸਾਲ ਦੀ ਆਈ. ਟੀ. ਆਈ. ਇਲੈਕਟ੍ਰੀਸ਼ੀਅਨ ਦੀ ਕੀਤੀ ਹੋਈ ਹੈ। ਇਸਤੋ ਬਾਅਦ ਪਾਵਰਕਾਮ ਵਿਚ ਦੋ ਸਾਲ ਦੀ ਅਪ੍ਰੈਟਸ਼ਿਪ ਲਾਈਨਮੈਨ ਦਾ ਕੋਰਸ ਹੁੰਦਾ ਹੈ । ਹੁਣ ਪਾਵਰਕਾਮ ਨੇ ਪਿਛਲੇ ਸਮੇ ਤੋਂ ਅਪ੍ਰੈਟਸ਼ਿਪ ਲਾਈਨਮੈਨ ਦੀਆਂ ਅਸਾਮੀਆਂ ਨਹੀ ਕੱਢੀਆਂ, ਜਿਸ ਕਾਰਨ ਆਈ.ਟੀ. ਹੋਲਡਰ ਸੜਕਾਂ ‘ਤੇ ਆ ਗਏ ਹਨ । ਇਨਾ ਨੇਤਾਵਾਂ ਨੇ ਆਖਿਆ ਕਿ ਮੈਨੇਜਮੈਂਟ ਨਾਲ ਉਨ੍ਹਾ ਦੀਆਂ ਅਧਾ ਦਰਜਨ ਤੋਂ ਵਧ ਮੀਟਿੰਗਾ ਹੋ ਚੁਕੀਆਂ ਹਨ ਪਰ ਕੋਈ ਵੀ ਸੁਣਵਾਈ ਨਹੀ ਹੋ ਰਹੀ, ਇਸ ਲਈ ਜਦੋ ਤੱਕ ਅਪ੍ਰੈਟਸ਼ਿਪ ਲਾਈਨਮੈਨ ਦੀਆਂ 5 ਹਜਾਰ ਅਸਾਮੀਆਂ ਨਹੀ ਕੱਢੀਆਂ ਜਾਂਦੀਆਂ, ਉਦੋ ਤੱਕ ਬੇਰੁਜਗਾਰ ਆਈ. ਟੀ. ਆਈ. ਹੋਲਡਰ ਪਾਵਰਕਾਮ ਦੇ ਮੁਖ ਦਫ਼ਤਰ ਦੇ ਸਾਹਮਣੇ ਧਰਨੇ ‘ਤੇ ਬੈਠਣਗੇ। ਜਿਕਰਯੋਗ ਹੈ ਕਿ ਅਪ੍ਰੈਟਸ਼ਿਪ ਲਾਈਨਮੈਨਾਂ ਨੂੰ ਦੋ ਸਾਲ ਦੇ ਕੋਰਸ ਦੇ ਨਾਲ ਸਿਰਫ ਥੋੜਾ ਜਿਹਾ ਭੱਤਾ ਹੀ ਮਿਲਦਾ ਹੈ ।
