ਸਿਰਸਾ (ਹਰਿਆਣਾ) ਦੇ ਪਿੰਡ ਮਲੜੀ ਤੋਂ ਦੁੱਧ ਸੇਵਾ ਲੈ ਕੇ ਕਿਸਾਨ ਪਹੁੰਚੇ ਖਨੋਰੀ ਬਾਰਡਰ : ਲਖਵਿੰਦਰ ਸਿੰਘ ਸਿਰਸਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 04 February, 2025, 11:55 AM

ਸਿਰਸਾ (ਹਰਿਆਣਾ) ਦੇ ਪਿੰਡ ਮਲੜੀ ਤੋਂ ਦੁੱਧ ਸੇਵਾ ਲੈ ਕੇ ਕਿਸਾਨ ਪਹੁੰਚੇ ਖਨੋਰੀ ਬਾਰਡਰ : ਲਖਵਿੰਦਰ ਸਿੰਘ ਸਿਰਸਾ
-ਸੰਗਤਾਂ ਦੇ ਸਹਿਯੋਗ ਨਾਲ ਹੀ ਲੰਬੇ ਅੰਦੋਲਨ ਜਿੱਤੇ ਜਾਂਦੇ ਹਨ : ਕਿਸਾਨ
ਪਟਿਆਲਾ : ਖਨੌਰੀ ਬਾਰਡਰ ਵਿਖੇ ਬੀ. ਕੇ. ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ, ਸ਼ੰਭੂ ਅਤੇ ਰਤਨਪੁਰਾ ਬਾਰਡਰਾਂ ‘ਤੇ ਪਿਛਲੇ ਲਗਭਗ ਇਕ ਸਾਲ ਤੋਂ ਘੱਟੋ-ਘੱਟ ਸਮਰਥਨ ਮੁੱਲ ਖਰੀਦ ਗਾਰੰਟੀ ਕਾਨੂੰਨ ਸਮੇਤ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਲੰਗਰਾਂ ਦੀ ਸੇਵਾ ਲਗਾਤਾਰ ਚੱਲ ਰਹੀ ਹੈ, ਜਿਸ ਵਿੱਚ ਹਰਿਆਣਾ ਤੋਂ ਸੁੱਖੀ ਲੱਕੜ, ਦੁੱਧ ਤੇ ਰਾਸ਼ਨ ਲਗਾਤਾਰ ਖਨੌਰੀ ਬਾਰਡਰ ਭੇਜਿਆ ਜਾ ਰਿਹਾ ਹੈ । ਅੱਜ ਸਿਰਸਾ ਜ਼ਿਲ੍ਹੇ ਦੇ ਪਿੰਡ ਮਲੜੀ ਦੀ ਸੰਗਤ ਦੇ ਸਹਿਯੋਗ ਨਾਲ ਦੁੱਧ ਦੀ ਸੇਵਾ ਖਨੌਰੀ ਬਾਰਡਰ ‘ਤੇ ਭੇਜੀ ਗਈ । ਜਿਕਰਯੋਗ ਹੈ ਕਿ ਮਲੜੀ ਪਿੰਡ ਵੱਲੋਂ ਤੰਬੂ ਲਗਾ ਕੇ 13 ਫਰਵਰੀ ਤੋਂ ਖਨੌਰੀ ਮੋਰਚੇ ਵਿੱਚ ਲਗਾਤਾਰ ਹਾਜ਼ਰੀ ਭਰੀ ਜਾ ਰਹੀ ਹੈ । ਇਸ ਤੋਂ ਪਹਿਲਾਂ ਵੀ ਪਿੰਡ ਮਲੜੀ ਵੱਲੋਂ ਕਈ ਵਾਰ ਸੁੱਕੀ ਲੱਕੜ, ਦੁੱਧ ਅਤੇ ਰਾਸ਼ਨ ਦੀ ਸੇਵਾ ਪਿੰਡ ਵਾਸੀਆਂ ਵੱਲੋਂ ਖਨੌਰੀ ਮੋਰਚੇ ਤੇ ਭੇਜੀ ਗਈ । ਇਸ ਮੋਕੇ ਲਖਵਿੰਦਰ ਸਿੰਘ ਔਲਖ ਨੇ ਕਿਹਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਲੰਗਰਾਂ ਦੀ ਬਦੌਲਤ ਹੀ ਲੰਬੇ ਅੰਦੋਲਨ ਲੜੇ ਅਤੇ ਜਿੱਤੇ ਜਾਂਦੇ ਹਨ। ਉਹਨਾਂ ਨੇ ਖਨੋਰੀ ਮੋਰਚੇ ਵੱਲੋਂ ਪਿੰਡ ਮਲੜੀ ਦੀ ਸੰਗਤ ਦਾ ਧੰਨਵਾਦ ਵੀ ਕੀਤਾ ।