ਜੇਲ ਵਿਚ ਕੈਦੀ ਕੋਲੋਂ ਮਿਲੇ ਮੋਬਾਇਲ ਤੋਂ ਬਾਅਦ ਮੋਬਾਇਲ ਮੁਹੱਈਆ ਕਰਵਾਉਣ ਵਾਲਾ ਮੁਲਾਜਮ ਵੀ ਹੋਇਆ ਗ੍ਰਿਫ਼ਤਾਰ

ਜੇਲ ਵਿਚ ਕੈਦੀ ਕੋਲੋਂ ਮਿਲੇ ਮੋਬਾਇਲ ਤੋਂ ਬਾਅਦ ਮੋਬਾਇਲ ਮੁਹੱਈਆ ਕਰਵਾਉਣ ਵਾਲਾ ਮੁਲਾਜਮ ਵੀ ਹੋਇਆ ਗ੍ਰਿਫ਼ਤਾਰ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਕੇਂਦਰੀ ਜੇਲ ਵਿਚ ਚੈਕਿੰਗ ਦੌਰਾਨ ਐਨ. ਡੀ. ਪੀ. ਐਸ. ਐਕਟ ਤਹਿਤ ਸਜ਼ਾ ਭੁਗਤ ਰਹੇ ਕੈਦੀ ਅੰਮ੍ਰਿਤਪਾਲ ਸਿੰਘ ਕੋਲੋਂ ਮਿਲੇ ਮੋਬਾਇਲ ਦੀ ਕੀਤੀ ਜਾਂਚ ਵਿਚ ਸਾਹਮਣੇ ਆਇਆ ਕਿ ਕੈਦੀ ਨੂੰ ਮੋਬਾਇਲ ਜੇਲ ਦੇ ਇਕ ਮੁਲਾਜਮ ਸੰਦੀਪ ਸਿੰਘ ਵਲੋਂ ਕੈਦੀ ਤੋਂ 15 ਹਜ਼ਾਰ ਰੁਪਏ ਲੈ ਕੇ ਮੁਹੱਈਆ ਕਰਵਾਇਆ ਗਿਆ ਸੀ । ਥਾਣਾ ਤ੍ਰਿਪੜੀ ਦੇ ਐਸ. ਐਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਜਲਦ ਹੀ ਇਸ ਫੋਨ ਰਾਹੀਂ ਗੱਲਬਾਤ ਕਰਨ ਵਾਲੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਪਰਚੇ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪ੍ਰਾਪਰਟੀ ਨੂੰ ਵੀ ਇਸ ਪਰਚੇ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵਿਅਕਤੀ ਪਹਿਲਾਂ ਹੀ ਐਨ. ਡੀ. ਪੀ. ਐਸ. ਦੇ ਕੇਸਾਂ ਦੇ ਵਿੱਚ ਨਾਮਜ਼ਦ ਹੈ। ਇਸ ਸਬੰਧੀ ਜੇਲ੍ਹ ਦੇ ਹੀ ਇੱਕ ਮੁਲਾਜ਼ਮ ਵਾਡਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
