ਕਿਸਾਨ ਨੇਤਾ ਜਗਜੀਤ ਡਲੇਵਾਲ ਦਾ ਮਰਨ ਵਰਤ 72ਵੇ ਦਿਨ ਵਿੱਚ ਜਾਰੀ

ਕਿਸਾਨ ਨੇਤਾ ਜਗਜੀਤ ਡਲੇਵਾਲ ਦਾ ਮਰਨ ਵਰਤ 72ਵੇ ਦਿਨ ਵਿੱਚ ਜਾਰੀ
50 ਪਿੰਡ ਦੇ ਕਿਸਾਨ ਪੁੱਜੇ ਪਵਿੱਤਰ ਜਲ ਲੈ ਕੇ
ਪਟਿਆਲਾ : ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਜਿਥੇ 72ਵੇਂ ਦਿਨ ਵੀ ਜਾਰੀ ਰਿਹਾ, ਉਥੇ ਦੂਸਰੇ ਪਾਸੇ ਅੱਜ ਹਰਿਆਣਾ ਦੇ 50 ਤੋਂ ਵੱਧ ਪਿੰਡਾਂ ਦੇ ਕਿਸਾਨ ਟਿਊਬਵੈੱਲਾਂ ਦਾ ਪਵਿੱਤਰ ਜਲ ਜਗਜੀਤ ਸਿੰਘ ਡੱਲੇਵਾਲ ਲਈ ਲੈ ਕੇ ਮੋਰਚੇ ਤੇ ਪੁੱਜੇ । ਇਨਾ ਪਿੰਡਾਂ ਵਿਚ ਹਰਿਆਣਾ ਤੋਂ ਨਾਰਨੌਂਦ, ਰਾਜਪੁਰਾ, ਮਾਜਰੀ, ਡਿਡਵੜੀ, ਸੋਹਟੀ, ਫੱਗੂ, ਧਰਮਪੁਰਾ, ਖਰੈਤੀ ਖੇੜਾ, ਦਾਦੂ, ਤਿਲੋਕੇਵਾਲਾ, ਬੀਸਲਾ, ਕਰਨੌਲੀ, ਖੁੰਬਰ, ਜੰਡਵਾਲਾ, ਆਇਲਕੀ, ਚਿਨੌਲੀ, ਮਟਿੰਦੂ, ਗੋਪਾਲਪੁਰ, ਨਲਠਾ, ਮਾਜਰਾ, ਖੁਰਾਣਾ, ਰਾਜਖੇੜਾ ਜੁਲਹੇੜਾ। ਧਾਣੀ ਚਤਰੀਆ, ਧਾਣੀ ਥੋਬਾ, ਤਾਮਸਪੁਰਾ, ਭਰਪੂਰ, ਲੱਕੜਵਾਲੀ,ਚਮਾਰੜਾ, ਮਾੜਾ, ਮਸਤਗੜ੍ਹ, ਖਰਲ, ਲੋਧਰ, ਫਤਿਹਪੁਰੀ, ਫੁਲਾਂ, ਅੱਕਾਂਵਾਲੀ, ਸੁੰਦਰਨਗਰ ਹਮਜਾਪੁਰ ਸਮੇਤ 50 ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚੋਂ ਪਾਣੀ ਲੈ ਕੇ ਕਿਸਾਨ ਮੋਰਚੇ ‘ਤੇ ਪੁੱਜੇ ।
ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 71 ਦਿਨਾਂ ਤੋਂ ਸਿਰਫ਼ ਪਾਣੀ ਪੀ ਕੇ ਆਪਣੇ ਸਰੀਰ ੋਤੇ ਦੁੱਖ ਝੱਲ ਰਹੇ ਹਨ ਤਾਂ ਜੋ ਖੇਤੀ ਵਾਲੀ ਜ਼ਮੀਨ ਅਤੇ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ, ਕਿਸਾਨਾਂ ਨੂੰ ਦਿਲੀ ਇੱਛਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਉਸੇ ਖੇਤ ਦੇ ਪਵਿੱਤਰ ਪਾਣੀ ਪੀਣ ਜਿਨਾਂ ਨੂੰ ਬਚਾਉਣ ਲਈ ਉਹ ਸਤਿਆਗ੍ਰਹਿ ਕਰ ਰਹੇ ਹਨ । ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਪਾਣੀ ਨਹੀਂ ਸਗੋਂ ਹਜ਼ਾਰਾਂ ਕਿਸਾਨਾਂ ਦੀਆਂ ਭਾਵਨਾਵਾਂ ਦੀ ਗੱਲ ਹੈ ਜਿਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਝਛਸ਼ ਗਾਰੰਟੀ ਕਾਨੂੰਨ ਬਣਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ 2 ਵਿੱਚ ਸਹਿਯੋਗ ਕਰਨਾ ਜ਼ਰੂਰੀ ਹੈ । ਇਸੇ ਤਰ੍ਹਾਂ 6, 8 ਅਤੇ 10 ਫਰਵਰੀ ਨੂੰ ਹਰਿਆਣਾ ਦੇ ਕਿਸਾਨਾਂ ਦੇ ਵੱਡੇ ਜੱਥੇ ਪਾਣੀ ਲੈ ਕੇ ਦਾਤਾਸਿੰਘਵਾਲਾਖਨੌਰੀ ਮੋਰਚੇ ੋਤੇ ਪਹੁੰਚਣਗੇ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਰਚੇ ਦੇ 1 ਸਾਲ ਪੂਰੇ ਹੋਣ ੋਤੇ 11 ਫਰਵਰੀ ਨੂੰ ਰਤਨਾਪੁਰਾ,12 ਫਰਵਰੀ ਨੂੰ ਦਾਤਾਸਿੰਘਵਾਲਾਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆ ਮਹਾਂਪੰਚਾਇਤਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣਾ ਹੈ ।
