ਢਿੱਲੋਂ ਫਨ ਵਰਲਡ ਚ,ਖੂਨਦਾਨੀਆਂ ਦੀ ਐਂਟਰੀ ਹੋਵੇਗੀ ਬਿਲਕੁਲ ਫ੍ਰੀ..... ਬਲਜਿੰਦਰ ਸਿੰਘ ਢਿੱਲੋਂ

ਢਿੱਲੋਂ ਫਨ ਵਰਲਡ ਚ,ਖੂਨਦਾਨੀਆਂ ਦੀ ਐਂਟਰੀ ਹੋਵੇਗੀ ਬਿਲਕੁਲ ਫ੍ਰੀ….. ਬਲਜਿੰਦਰ ਸਿੰਘ ਢਿੱਲੋਂ
15 ਜੁਲਾਈ ਨੂੰ ਢਿੱਲੋ ਫਨ ਵਰਲਡ ਚ,ਲਗਾਇਆ ਜਾਵੇਗਾ ਵਿਸ਼ਾਲ ਖੂਨਦਾਨ ਕੈਂਪ……ਬਲਜਿੰਦਰ ਸਿੰਘ ਢਿੱਲੋ
ਸਨੌਰ/ਪਟਿਆਲਾ 13 ਜੁਲਾਈ () ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਫਨ ਵਰਲਡ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਵਿਖੇ,15 ਜੁਲਾਈ ਨੂੰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਕੋਈ ਵੀ ਤੰਦਰੁਸਤ ਇਨਸਾਨ ਆ ਕੇ ਖੂਨਦਾਨ ਕਰ ਸਕਦਾ ਹੈ। ਖੂਨਦਾਨੀਆਂ ਦੀ ਐਟਰੀ ਬਿਲਕੁਲ ਫਰੀ ਹੋਵੇਗੀ,ਅਤੇ ਉਹ ਖੂਨਦਾਨ ਕਰਨ ਤੋਂ ਬਾਅਦ ਢਿੱਲੋ ਫਨ ਵਰਲਡ ਦਾ ਆਨੰਦ ਮਾਣ ਸਕਦੇ ਹਨ।ਉਹਨਾ ਕਿਹਾ ਕਿ
ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਕਿਉਂਕਿ ਖੂਨਦਾਨ ਕੈਂਪ ਬਹੁਤ ਘੱਟ ਲੱਗ ਰਹੇ ਹਨ।
ਉਨ੍ਹਾਂ ਆਮ ਲੋਕਾਂ ਅਤੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।ਖੂਨਦਾਨ ਮਹਾਂਦਾਨ ਹੈ,ਜਿਸ ਨਾਲ ਅਸੀਂ ਅਨੇਕਾਂ ਕੀਮਤੀਆਂ ਜਾਨਾਂ ਬਚਾ ਸਕਦੇ ਹਾਂ।ਜਾਗਦੇ ਰਹੋ ਕਲੱਬ ਦਾ ਇਹ ਉਪਰਾਲਾ ਸਲਾਘਾਯੋਗ ਹੈ,ਜੋ ਹਰ ਸਮੇਂ ਪੂਰੇ ਭਾਰਤ ਵਿੱਚ ਖੂਨ ਦੀ ਲੋੜ ਪੈਣ ਤੇ ਪਹਿਲ ਦੇ ਆਧਾਰ ਤੇ ਲੋੜਵੰਦ ਅਤੇ ਐਮਰਜੈਂਸੀ ਮਰੀਜਾਂ ਦੀ ਮੱਦਦ ਕਰਦੇ ਹਨ।ਖੂਨਦਾਨ ਕਰਨ ਵਾਲਿਆਂ ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਬਲਜਿੰਦਰ ਸਿੰਘ ਢਿੱਲੋ,ਮੈਨੇਜਰ ਕੇਵਲ ਕ੍ਰਿਸ਼ਨ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਮਨਜੀਤ ਸਿੰਘ ਢਿੱਲੋਂ,ਰਜਿੰਦਰ ਸਿੰਘ ਕੋਹਲੀ ਮੀਡੀਆ ਸਲਾਹਕਾਰ,ਸੰਜੀਵ ਕੁਮਾਰ ਸਨੌਰ,ਦੀਦਾਰ ਸਿੰਘ ਭੰਗੂ ਬੋਸਰ,ਦਲੇਰ ਸਿੰਘ ਖੇੜਕੀ,ਜਸਪਾਲ ਸਿੰਘ ਬਰਕਤਪੁਰ,ਮਨਪ੍ਰੀਤ ਸਿੰਘ ਪੰਜੋਲਾ,ਲਖਵਿੰਦਰ ਸਿੰਘ ਬਡਲਾ,ਪ੍ਰਿਤਪਾਲ ਸਿੰਘ ਪਾਲੀ ਥਿੰਦ ਸਨੌਰ,ਲਖਵਿੰਦਰ ਸਿੰਘ ਢਿੱਲੋਂ,ਵਿਲੀਅਮਜੀਤ ਸਿੰਘ ਢਿੱਲੋਂ,
ਤਰੁਣ ਜੋਸੀ,ਤੇ ਹੋਰ ਮੌਜੂਦ ਸਨ।
